ਫਲੋਰਿਡਾ: ਕਿਊਬਾ ‘ਚ ਤਬਾਹੀ ਮਚਾਉਣ ਤੋਂ ਬਾਅਦ ਭਿਆਨਕ ਤੂਫਾਨ ‘ਇਆਨ’ ਨੇ ਅਮਰੀਕਾ ਦੇ ਫਲੋਰਿਡਾ ਸੂਬੇ ‘ਚ ਜ਼ੋਰਦਾਰ ਦਸਤਕ ਦਿੱਤੀ ਹੈ। ਤੂਫਾਨ ਇਆਨ ਬੁੱਧਵਾਰ ਨੂੰ ਫਲੋਰਿਡਾ ਦੇ ਦੱਖਣ-ਪੱਛਮੀ ਤੱਟ ‘ਤੇ ਸ਼੍ਰੇਣੀ 4 ਦੇ ਰਾਖਸ਼ ਦੇ ਰੂਪ ਵਿੱਚ ਸ਼ਕਤੀਸ਼ਾਲੀ ਹਵਾਵਾਂ ਅਤੇ ਭਾਰੀ ਬਾਰਿਸ਼ ਨਾਲ ਟਕਰਾਇਆ। ਇਸ ਕਾਰਨ ਉਥੋਂ ਦੀਆਂ ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ। ਤੂਫਾਨ ਕਾਰਨ ਫਲੋਰਿਡਾ ਵਿੱਚ ਵਿਆਪਕ ਨੁਕਸਾਨ ਦੀਆਂ ਖਬਰਾਂ ਹਨ, ਲੋਕ ਹੜ੍ਹ ‘ਚ ਡੁੱਬੇ ਹੋਏ ਘਰਾਂ ‘ਚ ਫਸੇ ਹੋਏ ਹਨ। ਤੇਜ਼ ਹਵਾਵਾਂ ਕਾਰਨ ਹਸਪਤਾਲ ਦੇ ਆਈਸੀਯੂ ਦੀ ਛੱਤ ਤੱਕ ਉੱਡ ਗਈ।
ਤੂਫਾਨ ਆਉਣ ਤੋਂ ਪਹਿਲਾਂ ਫਲੋਰਿਡਾ ‘ਚ 25 ਲੱਖ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਦਿੱਤੇ ਗਏ ਸਨ। ਅਮਰੀਕਾ ਸਰਕਾਰ ਵੱਲੋਂ ਫਲੋਰਿਡਾ ਵਿੱਚ ਇੱਕ ਹਫਤੇ ਦੀ ਐਮਰਜੈਂਸੀ ਹਾਲਾਤ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਬਲਾਂ ਨੂੰ ਰਾਹਤ ਕਾਰਜਾਂ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।
Here is a time-lapse of the #StormSurge coming in on Sanibel Island, #Florida caught on a live traffic cam. This was only 30mins condensed down, it deteriorated quickly. 😬 #HurricaneIan #Hurricane #Ian pic.twitter.com/JKuNROvMm4
— BirdingPeepWx (@BirdingPeepWx) September 28, 2022
ਇਸ ਦੌਰਾਨ ਖਬਰ ਆ ਰਹੀ ਹੈ ਕਿ ਤੂਫਾਨ ਕਾਰਨ ਸਟਾਕ ਆਈਲੈਂਡ ਨੇੜ੍ਹੇ ਇਕ ਕਿਸ਼ਤੀ ਡੁੱਬ ਗਈ ਹੈ। ਇਸ ਕਿਸ਼ਤੀ ‘ਚ ਸਵਾਰ 23 ਲੋਕ ਲਾਪਤਾ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ‘ਚ ਕਿਊਬਾ ਦੇ ਪਰਵਾਸੀ ਸਵਾਰ ਸਨ। ਅਮਰੀਕੀ ਕੋਸਟ ਗਾਰਡ ਲਗਾਤਾਰ ਲਾਪਤਾ ਲੋਕਾਂ ਦੀ ਭਾਲ ਕਰ ਰਿਹਾ ਹੈ। ਖਬਰਾਂ ਅਨੁਸਾਰ, ਕੋਸਟ ਗਾਰਡ ਨੇ 23 ਲਾਪਤਾ ਲੋਕਾਂ ਲਈ ਜਾਂਚ ਮੁਹਿੰਮ ਸ਼ੁਰੂ ਕੀਤੀ ਸੀ ਤੇ ਤਿੰਨ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਫਲੋਰਿਡਾ ਪਹੁੰਚਣ ਤੋਂ ਪਹਿਲਾਂ 27 ਸਤੰਬਰ ਨੂੰ ਕਿਊਬਾ ਪੁੱਜੇ ਤੂਫਾਨ ਈਆਨ ਕਰ ਕੇ ਪੂਰਾ ਮੁਲਕ ਹਨੇਰੇ ‘ਚ ਡੁੱਬ ਗਿਆ। ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਫਸਲਾਂ ਬਰਬਾਦਕਰ ਦਿਤੀਆਂ ਜਦਕਿ ਨੈਸ਼ਨਲ ਡ ਪੂਰੀ ਤਰ੍ਹਾਂ ਫੇਲ ਹੋ ਗਿਆ। ਵੱਡੀ ਗਿਣਤੀ ਮਕਾਨ ਢਹਿ ਗਏ ਅਤੇ ਲੋਕਾਂ ਨੂੰ ਸਿਰ ਲੁਕਾਉਣ ਵਾਸਤੇ ਜਗ੍ਹਾ ਨਹੀਂ ਸੀ ਮਿਲ ਰਹੀ। ਕਿਊਬਾ ਦੇ ਆਰਥਿਕ ਹਾਲਾਤ ਨੂੰ ਦੇਖਦਿਆਂ ਬਿਜਲੀ ਜਲਦ ਆਉਣ ਦੇ ਆਸਾਰ ਵੀ ਨਜ਼ਰ ਨਹੀਂ ਆ ਰਹੇ। ਕੁਝ ਦਿਨ ਪਹਿਲਾਂ ਐਟਲਾਂਟਿਕ ਕੈਨੇਡਾ ‘ਚ ਵੀ ਕੈਟਾਗਰੀ 4 ਵਾਲਾ ਸਮੁੰਦਰੀ ਤੂਫ਼ਾਨ ਆਇਆ ਸੀ ਅਤੇ ਕਈ ਰਾਜਾਂ ਵਿਚ ਭਾਰੀ ਤਬਾਹੀ ਦੇਖਣ ਨੂੰ ਮਿਲੀ।
Door buckling and caving in from the strong surge in Naples, FL #HurricaneIan pic.twitter.com/tw1dagAYFW
— Hurricane Ian Footage (@IanFootage) September 28, 2022
ਕੈਨੇਡਾ ਦੇ ਈਸਟ ਕੋਸਟ ‘ਤੇ ਸਮੁੰਦਰੀ ਤੂਫਾਨ ਫਿਓਨਾ ਨੇ ਕੁਝ ਚੀਜ਼ਾਂ ਹਮੇਸ਼ਾ ਲਈ ਬਦਲ ਦਿਤੀਆਂ। ਹੁਣ ਤੱਕ ਹਜ਼ਾਰਾਂ ਲੋਕ ਬਗੈਰ ਬਿਜਲੀ ਤੋਂ ਦੱਸ ਜਾ ਰਹੇ ਹਨ। ਇਸੇ ਦੌਰਾਨ ਫ਼ਿਲੀਪੀਨਜ਼ ਵਿਖੇ ਸਮੁੰਦਰੀ ਤੂਫ਼ਾਨ ਨਰੂ ਨੇ ਕਹਿਰ ਢਾਹ ਦਿਤਾ ਅਤੇ ਹੁਣ ਤੱਕ 8 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ।
Jim Cantore got hit by a flying tree branch during hurricane report pic.twitter.com/ybONC3VR51
— Gifdsports (@gifdsports) September 28, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.