ਵਰਲਡ ਡੈਸਕ – ਬ੍ਰਿਟੇਨ ‘ਚ ਹਜ਼ਾਰਾਂ ਲੋਕ ਸੰਸਦ ਵਲੋਂ ਪ੍ਰਸਤਾਵਿਤ ਕਾਨੂੰਨ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ‘ਕਿੱਲ ਦਿ ਬਿੱਲ’ ਨਾਮੀ ਰੈਲੀਆਂ ਕੀਤੀਆਂ। ਇਨ੍ਹਾਂ ਰੈਲੀਆਂ ‘ਚ ਵੱਡੀ ਗਿਣਤੀ ‘ਚ ਲੋਕ ਸ਼ਾਮਲ ਹੋਏ।
ਯੂਕੇ ਦੀ ਸੰਸਦ ਨੇ ਇਕ ਬਿਲ ਪਾਸ ਕੀਤਾ ਹੈ, ਜਿਸ ‘ਚ ਪੁਲਿਸ ਨੂੰ ਕੁਝ ਵਧੇਰੇ ਅਧਿਕਾਰ ਦਿੱਤੇ ਗਏ ਹਨ। ਇਸ ਵਿਚ, ਪੁਲਿਸ ਨੂੰ ਕਿਸੇ ਵੀ ਪ੍ਰਕਾਰ ਦੇ ਪ੍ਰਦਰਸ਼ਨ ਨਾਲ ਨਜਿੱਠਣ ਲਈ ਵਧੇਰੇ ਤਾਕਤ ਤੇ ਖੁੱਲ ਦਿੱਤੀ ਜਾਵੇਗੀ।
ਹੁਣ ਲੋਕ ਜਗ੍ਹਾ-ਜਗ੍ਹਾ ਇਸ ਦਾ ਵਿਰੋਧ ਕਰ ਰਹੇ ਹਨ। ਕਿਲ ਬਿੱਲ ਮਾਰਚ ਲੰਡਨ, ਮੈਨਚੇਸਟਰ ਤੇ ਬ੍ਰਿਸਟਲ ਸਣੇ ਦਰਜਨਾਂ ਸ਼ਹਿਰਾਂ ਦੀਆਂ ਸੜਕਾਂ ‘ਤੇ ਕੱਢਿਆ ਗਿਆ, ਜਿਸ ‘ਚ ਲੋਕਾਂ ਨੇ ਜਲਵਾਯੂ ਪਰਿਵਰਤਨ ਬਲੈਕ ਲਿਵਜ਼ ਮੈਟਰੋ ਅੰਦੋਲਨ ਵਰਗੀਆਂ ਵੱਡੀਆਂ ਮੁਹਿੰਮਾਂ ‘ਚ ਸ਼ਾਮਲ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਕੀਤੇ।
ਵਿਰੋਧੀ ਲੇਬਰ ਪਾਰਟੀ ਦੇ ਸਾਬਕਾ ਨੇਤਾ ਜੇਰੇਮੀ ਕਾਰਬਿਨ ਨੇ ਵੀ ਇਸ ਪ੍ਰਦਰਸ਼ਨ ‘ਚ ਹਿੱਸਾ ਲਿਆ। ਉਸਨੇ ਕਿਹਾ ਕਿ ਮੈਂ ਇੱਥੇ ਸਾਡੇ ਸਮਾਜ ‘ਚ ਸੁਤੰਤਰ ਭਾਸ਼ਣ ਤੇ ਸੰਸਥਾਵਾਂ ਦੇ ਅਧਿਕਾਰਾਂ ਦੀ ਰਾਖੀ ਲਈ ਹਾਂ।
ਇਸ ਬਿੱਲ ਨੂੰ ਪਿਛਲੇ ਮਹੀਨੇ ਸੰਸਦ ਦੇ ਸਾਹਮਣੇ ਲਿਆਂਦਾ ਗਿਆ ਸੀ, ਜਿਸਦੇ ਬਾਅਦ ਮੁਜ਼ਾਹਰੇ ਹੋਏ ਸਨ। ਬ੍ਰਿਸਟਲ, ਦੱਖਣ-ਪੱਛਮੀ ਇੰਗਲੈਂਡ ‘ਚ ਪ੍ਰਦਰਸ਼ਨਕਾਰੀਆਂ ਨੇ ਹਿੰਸਕ ਪ੍ਰਦਰਸ਼ਨ ਕੀਤੇ ਤੇ ਇੱਟਾਂ ਤੇ ਸ਼ੀਸ਼ੇ ਦੀਆਂ ਬੋਤਲਾਂ ਇਕ ਪੁਲਿਸ ਸਟੇਸ਼ਨ ‘ਤੇ ਸੁੱਟੀਆਂ ਤੇ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ।