ਹਿਮਾਚਲ ‘ਚ ਪਹਿਲੇ ਗੇੜ ਦੀਆਂ ਪੰਚਾਇਤਾਂ ਚੋਣਾਂ ਮੁਕੰਮਲ, ਜੈਰਾਮ ਠਾਕੁਰ ਨੇ ਵੀ ਪਾਈ ਵੋਟ

TeamGlobalPunjab
1 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਹਿਲੇ ਗੇੜ ਲਈ ਅੱਜ ਵੋਟਿੰਗ ਹੋਈ। ਪਹਿਲੇ ਗੇੜ ਵਿੱਚ ਹਿਮਾਚਲ ਪ੍ਰਦੇਸ਼ ਦੀਆਂ 1227 ਪੰਚਾਇਤਾਂ ਰੱਖੀਆਂ ਗਈਆਂ ਸਨ। ਸ਼ਿਮਲਾ ਦੇ ਪੇਂਡੂ ਖੇਤਰ ਘਨਾਹੱਟੀ ਅਤੇ ਨੇੜੇ ਦੀਆਂ ਪੰਚਾਇਤਾਂ ਵਿੱਚ ਸਵੇਰ ਤੋਂ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਸੀ। ਚਾਰ ਵਜੇ ਤੋਂ ਬਾਅਦ ਇੱਕ ਘੰਟੇ ਲਈ ਕੋਰੋਨਾ ਵਾਇਰਸ ਨਾਲ ਪੀੜਤ ਲੋਕ ਹੀ ਵੋਟਿੰਗ ਕਰਨ ਚੋਣ ਬੂਥ ‘ਤੇ ਆਏ।

ਇਹ ਚੋਣਾਂ ਸਖਤ ਸੁਰੱਖਿਆ ਹੇਠ ਮੁਕੰਮਲ ਕੀਤੀਆਂ ਗਈਆਂ। ਪਹਿਲੇ ਗੇੜ ਦੀਆਂ ਚੋਣਾਂ ਖ਼ਤਮ ਹੋਣ ਤੋਂ ਬਾਅਦ ਵੋਟਾਂ ਦੀਆਂ ਪੇਟੀਆਂ ਨੂੰ ਪੁਲਿਸ ਅਤੇ ਚੋਣ ਅਫ਼ਸਰ ਦੀ ਨਿਗਰਾਨੀ ਹੇਠ ਪੰਚਾਇਤੀ ਦਫ਼ਤਰਾਂ ‘ਚ ਰੱਖਿਆ ਗਿਆ। ਇਹਨਾਂ ਹੀ ਦਫ਼ਤਰਾਂ ਵਿੱਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਚੋਣਾਂ ਵਿੱਚ ਈਵੀਐਮ ਦਾ ਇਸਤੇਮਾਲ ਨਹੀਂ ਕੀਤਾ ਗਿਆ। ਬੈਲੇਟ ਪੇਪਰ ਦੇ ਨਾਲ ਹੀ ਸਾਰੀਆਂ ਥਾਵਾਂ ‘ਤੇ ਵੋਟਾਂ ਪਈਆਂ। ਇਸ ਲਈ ਵੋਟਾਂ ਦੀ ਗਿਣਤੀ ਕਰਨ ਵਿੱਚ ਕਾਫ਼ੀ ਸਮਾਂ ਲੱਗੇਗਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਵੋਟ ਪਾਉਣ ਲਈ ਮੁਰਾਹਗ ਪੰਚਾਇਤ ਦੇ ਕੁਰਾਨੀ ਚੋਣ ਬੂਥ ‘ਤੇ ਪਹੁੰਚੇ।

Share this Article
Leave a comment