ਸੋਨੀਆ ਗਾਂਧੀ ਦੇ ਸੱਦੇ ‘ਤੇ ਨਵਜੋਤ ਸਿੱਧੂ ਗਏ ਦਿੱਲੀ, ਪੰਜਾਬ ਦੇ ਮੌਜੂਦਾ ਹਾਲਾਤ ‘ਤੇ ਕੀਤੀ ਗੱਲਬਾਤ

TeamGlobalPunjab
1 Min Read

ਨਵੀਂ ਦਿੱਲੀ: ਕਾਂਗਰਸ ਕਮੇਟੀ ਦੇ ਪ੍ਰਧਾਨ ਸੋਨੀਆ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਗੱਲਬਾਤ ਲਈ ਦਿੱਲੀ ਸੱਦ ਕੇ ਉਹਨਾਂ ਨਾਲ ਲੰਬੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਨਵਜੋਤ ਸਿੱਧੂ ਨੇ ਦੱਸਿਆ ਕਿ ਮੈਨੂੰ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਦਿੱਲੀ ਸੱਦਿਆ ਗਿਆ ਸੀ ਜਿਸ ਸਬੰਧ ਵਿਚ ਉਹ 25 ਫਰਵਰੀ ਨੂੰ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਉਹਨਾਂ ਦੀ ਰਿਹਾਇਸ ‘ਤੇ 40 ਮਿੰਟ ਮੁਲਾਕਾਤ ਕੀਤੀ।

ਇਸੇ ਲੜੀ ਵਿਚ 26 ਫਰਵਰੀ ਨੂੰ ਸੋਨੀਆ ਗਾਂਧੀ ਨਾਲ ਉਹਨਾਂ ਦੀ ਰਿਹਾਇਸ਼ ‘ਤੇ ਇਕ ਘੰਟੇ ਤੋਂ ਵੱਧ ਸਮਾਂ ਮੁਲਾਕਾਤ ਕੀਤੀ । ਉਹਨਾਂ ਦੱਸਿਆ ਕਿ ਮੈਂ ਹਾਈ ਕਮਾਂਡ ਨੂੰ ਪੰਜਾਬ ਦੀ ਮੌਜੂਦਾ ਹਾਲਾਤ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਉਪਰ ਲੈ ਕੇ ਆਉਣ ਅਤੇ ਇਸਨੂੰ ਆਤਮ ਨਿਰਭਰ ਬਣਾਉਣ ਦੇ ਆਪਣ ਰੋਡ ਮੈਪ ਤੋਂ ਜਾਣੂ ਕਰਵਾਇਆ।

ਸਿੱਧੂ ਨੇ ਅੱਗੇ ਦੱਸਿਆ ਕਿ ਦੋਵੇਂ ਮੁਲਾਕਾਤਾਂ ਵਿਚ ਹਾਈ ਕਮਾਂਡ ਨੇ ਮੇਰੇ ਵਿਚਾਰਾਂ ਨੂੰ ਬਹੁਤ ਠਰੰਮੇ ਤੇ ਗੌਰ ਨਾਲ ਸੁਣਿਆ। ਉਹਨਾਂ ਕਿਹਾਕਿ ਪੰਜਾਬ ਨੂੰ ਇਸਦੀ ਗੁਆਚੀ ਖੁਸ਼ਹਾਲੀ ਦਵਾਉਣ ਖਾਤਰ ਇਸ ਨੂੰ ਪੈਰਾਂ ਸਿਰ ਖੜੇ ਕਰਨ ਦੇ ਆਪਣੇ ਰੋਡ ਮੈਪ ਨੂੰ ਮੈਂ ਪਿਛਲੇ ਕਈ ਸਾਲਾਂ ਤੋਂ ਮੰਤਰੀ ਮੰਡਲ ਅਤੇ ਆਮ ਲੋਕਾਂ ਵਿਚਕਾਰ ਰੱਖਦਾ ਰਿਹਾ ਹਾਂ।

Share this Article
Leave a comment