ਉੱਤਰਾਖੰਡ ‘ਚ ਬਾਘ ਤੋਂ ਸਹਿਮੇ ਲੋਕ, 25 ਪਿੰਡਾਂ ‘ਚ ਰਾਤ ਦਾ ਕਰਫਿਊ ਲਾਗੂ

Rajneet Kaur
2 Min Read

ਨਿਊਜ਼ ਡੈਸਕ: ਉੱਤਰਾਖੰਡ ਦੇ ਪੌੜੀ ਗੜ੍ਹਵਾਲ ਵਿੱਚ ਆਦਮਖੋਰ ਬਾਘ ਦੇ ਦਹਿਸ਼ਤ ਕਾਰਨ ਲੋਕਾਂ ਨੇ ਘਰਾਂ ‘ਚੋਂ ਨਿਕਲਣਾ ਬੰਦ ਕਰ ਦਿਤਾ ਹੈ। ਪੌੜੀ ਜ਼ਿਲੇ ਦੇ ਧੂਮਕੋਟ ਇਲਾਕੇ ਦੇ 25 ਪਿੰਡਾਂ ‘ਚ ਬਾਘ ਨੇ ਆਂਤਕ ਮਚਾਇਆ ਹੋਇਆ ਹੈ। ਪ੍ਰਸ਼ਾਸਨ ਨੇ ਇਨ੍ਹਾਂ ਇਲਾਕਿਆਂ ‘ਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਬਾਘ ਦੇ ਫੜੇ ਜਾਣ ਤੱਕ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਦਸ ਦਈਏ ਕਿ ਪੌੜੀ ਜ਼ਿਲੇ ਦੇ ਰਿਖਾਨੀਖਲ ਅਤੇ ਧੂਮਾਕੋਟ ਖੇਤਰਾਂ ‘ਚ 13 ਅਤੇ 15 ਅਪ੍ਰੈਲ ਨੂੰ ਬਾਘ ਨੇ ਲੋਕਾਂ ‘ਤੇ ਹਮਲਾ ਕਰ ਦਿੱਤਾ ਸੀ। ਜਿਸ ਕਾਰਨ ਇਕ ਬਜ਼ੁਰਗ ਦੀ ਵੀ ਮੌਤ ਹੋ ਗਈ ਸੀ। ਬਾਘ ਦੇ ਹਮਲੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਅਕਸਰ ਬਾਘ ਨਜ਼ਰ ਆਉਂਦੇ ਹਨ। ਜਿਸ ਕਾਰਨ ਪਿੰਡ ਦੇ ਲੋਕ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹਨ।

ਪੌੜੀ ਦੇ ਜ਼ਿਲ੍ਹਾ ਮੈਜਿਸਟਰੇਟ ਅਸ਼ੀਸ਼ ਚੌਹਾਨ, ਗੜ੍ਹਵਾਲ ਜੰਗਲਾਤ ਵਿਭਾਗ ਅਤੇ ਲੈਂਸਡਾਊਨ ਜੰਗਲਾਤ ਵਿਭਾਗ ਦੀ ਟੀਮ, ਡਿਪਟੀ ਕਲੈਕਟਰ, ਪੁਲਿਸ ਕਰਮਚਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਡੱਲਾ ਪਿੰਡ ਪਹੁੰਚ ਕੇ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕਰ ਰਹੇ ਹਨ।  ਬਾਘ ਨੂੰ ਫੜਨ ਲਈ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਵੱਖ-ਵੱਖ ਥਾਵਾਂ ’ਤੇ ਟਰੇਸ ਕੈਮਰੇ ਲਾਏ ਗਏ ਹਨ।ਇਸ ਦੇ ਨਾਲ ਹੀ ਜੰਗਲਾਤ ਵਿਭਾਗ ਵੱਲੋਂ ਮੌਕੇ ਦੇ ਆਲੇ-ਦੁਆਲੇ ਪਿੰਜਰੇ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਇੱਥੇ ਜੰਗਲਾਤ ਵਿਭਾਗ ਅਤੇ ਪੁਲਿਸ ਵਾਲਿਆਂ ਨੇ ਵੀ ਡੇਰੇ ਲਾਏ ਹੋਏ ਹਨ। ਇੱਥੇ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਗਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ  ਬੀਤੀ ਰਾਤ ਕਰੀਬ 8 ਵਜੇ ਪਿੰਡ ਕਠਲਾ ਵਿਖੇ ਬੱਚਾ ਘਰ ਦੇ ਵਿਹੜੇ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਬਾਘ ਨੇ ਅਚਾਨਕ ਹਮਲਾ ਕਰ ਦਿੱਤਾ ਅਤੇ ਬੱਚੇ ਨੂੰ ਚੁੱਕ ਕੇ ਜੰਗਲ ਵੱਲ ਭੱਜ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment