ਪੋਲੈਂਡ ਦੀ ਕੈਰੋਲਿਨਾ ਦੇ ਸਿਰ ਸਜਿਆ ਵਿਸ਼ਵ ਸੁੰਦਰੀ ਦਾ ਤਾਜ, ਦੂਜੇ ਸਥਾਨ ‘ਤੇ ਰਹੀ ਭਾਰਤੀ ਮੂਲ ਦੀ ਸ਼੍ਰੀ ਸੈਨੀ

TeamGlobalPunjab
2 Min Read

ਨਿਊਜ਼ ਡੈਸਕ: ਪੋਲੈਂਡ ਦੀ ਕੈਰੋਲਿਨਾ ਬੀਲਾਵਸਕਾ (Karolina Bielawska) ਦੇ ਸਿਰ ਮਿਸ ਵਰਲਡ 2021 ਦਾ ਤਾਜ ਸਜਿਆ ਹੈ। ਮਿਸ ਵਰਲਡ 2021 ਦੇ ਮੁਕਾਬਲੇ ਨੂੰ ਪਿਊਰਤੋ ਰਿਕੋ (Puerto Rico) ਵਿੱਚ ਆਯੋਜਿਤ ਕੀਤਾ ਗਿਆ ਸੀ। ਪਿਊਰਤੋ ਰਿਕੋ ਦੇ ਕੋਕਾ-ਕੋਲਾ ਮਿਊਜ਼ਿਕ ਹਾਲ ਵਿੱਚ ਕੈਰੋਲਿਨਾ ਬੀਲਾਵਸਕਾ ਦੇ ਸਿਰ ‘ਤੇ ਮਿਸ ਵਰਲਡ 2021 ਦਾ ਤਾਜ ਸਜਾਇਆ ਗਿਆ। ਜਮੈਕਾ ਦੀ ਟੋਨੀ ਐੱਨ ਸਿੰਘ ਨੇ ਕੈਰੋਲਿਨਾ ਨੂੰ ਮਿਸ ਵਰਲਡ ਦਾ ਤਾਜ ਪਹਿਨਾਇਆ, ਜਦਕਿ ਸੰਯੁਕਤ ਰਾਜ ਭਾਰਤੀ ਮੂਲ ਦੀ ਅਮਰੀਕੀ ਦੀ ਸ਼੍ਰੀ ਸੈਨੀ (Shree Saini) ਇਸ ਮੁਕਾਬਲੇ ‘ਚ ਦੂਜੇ ਨੰਬਰ ‘ਤੇ ਰਹੀ।

ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਸ਼੍ਰੀ ਸੈਨੀ ਮੂਲ ਰੂਪ ਨਾਲ ਲੁਧਿਆਣਾ ਦੀ ਰਹਿਣ ਵਾਲੀ ਹੈ। ਉਨ੍ਹਾਂ ਦਾ ਜਨਮ ਲੁਧਿਆਣਾ ਦੇ ਮੇਜਰ ਸ਼ਿਵ ਦੇਵ ਸਿੰਘ ਨਗਰ ਵਿੱਚ ਹੋਇਆ ਸੀ ਤੇ ਜਦੋਂ ਉਹ ਪੰਜ ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਸੰਜੀਵ ਅਤੇ ਮਾਂ ਏਕਤਾ ਅਮਰੀਕਾ ਆ ਕੇ ਵਸ ਗਏ। ਸ਼੍ਰੀ ਸੈਨੀ ਇਸ ਤੋਂ ਪਹਿਲਾਂ ਮਿਸ ਇੰਡੀਆ ਯੂਐੱਸਏ 2017 ਦਾ ਟਾਈਟਲ ਜਿੱਤ ਚੁੱਕੀ ਹੈ।

ਦੱਸ ਦਈਏ ਕਿ ਮਿਸ ਵਰਲਡ 2021 ਦਾ ਆਯੋਜਨ ਪਿਛਲੇ ਸਾਲ 17 ਦਸੰਬਰ ਨੂੰ ਹੋਣਾ ਸੀ, ਪਰ ਕੋਵਿਡ-19 ਕਾਰਨ ਇਸ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਕਈ ਪ੍ਰਤੀਯੋਗੀਆਂ ਨੂੰ ਫਾਈਨਲ ਦੌਰਾਨ ਕੋਰੋਨਾ ਹੋ ਗਿਆ ਸੀ, ਜਿਸ ਕਾਰਨ ਸ਼ੋਅ ਨੂੰ ਤਿੰਨ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

- Advertisement -
Share this Article
Leave a comment