ਵਾਸ਼ਿੰਗਟਨ: ਅਯੁੱਧਿਆ ਵਿੱਚ ਰਾਮ ਮੰਦਿਰ ਉਸਾਰੀ ਲਈ ਹੋਣ ਭੂਮੀ ਪੂਜਨ ਮੌਕੇ ਪੂਰਾ ਅਮਰੀਕਾ ਭਗਵਾਨ ਰਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਹੈ। ਇਸ ਲਈ ਭਾਰਤੀ-ਅਮਰੀਕੀ ਭਾਈੇਵਾਰੇ ਨੇ ਜ਼ੋਰਦਾਰ ਤਿਆਰੀ ਕੀਤੀ ਹੈ। ਭਾਰਤੀ-ਅਮਰੀਕੀ ਲੋਕਾਂ ਨੇ ਵਾਸ਼ਿੰਗਟਨ ਡੀਸੀ ਵਿੱਚ ਖੁਸ਼ੀ ਜ਼ਾਹਰ ਕਰਦੇ ਹੋਏ ਕੇਸਰੀ ਝੰਡੇ ਲਹਿਰਾਏ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਾਏ।
ਅਯੁੱਧਿਆ ਵਿੱਚ ਭੂਮੀ ਪੂਜਨ ਪ੍ਰੋਗਰਾਮ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਦਰ ਦੀ ਨੀਂਹ ਰੱਖ ਦਿੱਤੀ ਹੈ। ਇਸ ਸ਼ੁਭ ਮੌਕੇ ‘ਤੇ ਅਮਰੀਕਾ ਦੇ ਮੰਦਿਰਾਂ ਵਿੱਚ ਵਿਸ਼ੇਸ਼ ਪੂਜਾ ਅਤੇ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਰਾਮ ਮੰਦਿਰ ਝਾਂਕੀਆਂ ਵੀ ਦਿਖਾਈਆਂ ਜਾਣਗੀਆਂ। ਭਾਰਤੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਦੀਪ ਵੀ ਜਗਾਉਣਗੇ।
ਇਸ ਤੋਂ ਇਲਾਵਾ ਵਾਸ਼ਿੰਗਟਨ ਡੀਸੀ ਅਤੇ ਉਸ ਦੇ ਆਸਪਾਸ ਐਲਈਡੀ ਡਿਸਪਲੇ ਵਾਲੀ ਝਾਂਕੀ ਕੈਪਿਟਲ ਹਿੱਲ ਅਤੇ ਵ੍ਹਾਈਟ ਹਾਉਸ ਦੇ ਆਸਪਾਸ ਜਾਵੇਗੀ।