ਆਸਟ੍ਰੇਲੀਆ: ਵਿਸ਼ਵ ਇਸ ਸਮੇਂ ਕੋਵਿਡ -19 ਮਹਾਂਮਾਰੀ ਨਾਲ ਜੂਝ ਰਿਹਾ ਹੈ। ਉਸੇ ਸਮੇਂ,ਆਸਟ੍ਰੇਲੀਆ ਇਕ ਹੋਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਚੂਹਿਆਂ ਕਾਰਨ ਆਸਟ੍ਰੇਲੀਆ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਚੂਹਿਆਂ ਦੀ ਗਿਣਤੀ ‘ਚ ਭਾਰੀ ਵਾਧਾ ਹੋਣ ਤੋਂ ਬਾਅਦ, ਇਸ ਦੀ Biblical plague ਘੋਸ਼ਿਤ ਕੀਤਾ ਗਿਆ ਹੈ। ਚੂਹਿਆਂ ਕਾਰਨ ਆਸਟ੍ਰੇਲੀਆ ਦੇ ਕਿਸਾਨ ਵੀ ਪਰੇਸ਼ਾਨ ਹਨ। ਚੂਹੇ ਉਨ੍ਹਾਂ ਦੀ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਸਥਿਤੀ ਐਨੀ ਬਦਤਰ ਹੋ ਚੁੱਕੀ ਹੈ ਕਿ ਚੂਹੇ ਸੁੱਤੇ ਹੋਏ ਲੋਕਾਂ ਦੇ ਬਿਸਤਰਿਆਂ ‘ਤੇ ਚੜ੍ਹ ਕੇ ਉਨ੍ਹਾਂ ਨੂੰ ਕਟ ਰਹੇ ਹਨ। ਇਕ ਪਰਿਵਾਰ ਨੇ ਚੂਹਿਆਂ ਨੂੰ ਉਨ੍ਹਾਂ ਦੇ ਘਰ ਨੂੰ ਸਾੜਨ ਲਈ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਚੂਹਿਆਂ ਨੇ ਬਿਜਲੀ ਦੀਆਂ ਤਾਰਾਂ ਨੂੰ ਚਬਾਇਆ ਸੀ।
ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਕਿਹਾ, “ਹੁਣ ਅਸੀਂ ਇਕ ਨਾਜ਼ੁਕ ਬਿੰਦੂ ‘ਤੇ ਹਾਂ, ਜੇ ਅਸੀਂ ਬਸੰਤ ਰੁੱਤ ਤਕ ਚੂਹਿਆਂ ਦੀ ਗਿਣਤੀ ਨੂੰ ਘੱਟ ਨਹੀਂ ਕਰਦੇ, ਤਾਂ ਸਾਨੂੰ ਪੇਂਡੂ ਅਤੇ ਖੇਤਰੀ ਨਿਊ ਸਾਊਥ ਵੇਲਜ਼ ‘ਚ ਪੂਰੇ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਸਰਕਾਰ ਨੇ ਭਾਰਤ ਤੋਂ 5000 ਲੀਟਰ ਬਰੂਮਿਡਿਓਲੋਨ ਜ਼ਹਿਰ ਦੀ ਮੰਗ ਕੀਤੀ ਹੈ, ਤਾਂ ਜੋ ਚੂਹਿਆਂ ਦੇ ਦਹਿਸ਼ਤ ਨਾਲ ਨਜਿੱਠਿਆ ਜਾ ਸਕੇ।