ਨਿਊਜ਼ ਡੈਸਕ: ਜਾਪਾਨ ਦੇ ਇਸ਼ੀਕਾਵਾ ਪ੍ਰੀਫੈਕਚਰ ਦੇ ਨੋਟੋ ਖੇਤਰ ‘ਚ ਰਿਕਟਰ ਪੈਮਾਨੇ ‘ਤੇ 7.5 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸ ਭੂਚਾਲ ਕਾਰਨ ਜਾਪਾਨ ਵਿੱਚ ਸੈਂਕੜੇ ਘਰ ਢਹਿ ਗਏ ਅਤੇ ਇਸ ਤੋਂ ਬਾਅਦ ਲੋਕ ਠੰਢ ਦੇ ਬਾਵਜੂਦ ਬਾਹਰ ਸਮਾਂ ਬਿਤਾਉਣ ਲਈ ਮਜਬੂਰ ਹਨ। ਉਦੋਂ ਤੋਂ ਹੀ ਦੱਖਣੀ ਕੋਰੀਆ, ਉੱਤਰੀ ਕੋਰੀਆ ਅਤੇ ਜਾਪਾਨ ਸਮੇਤ ਆਲੇ-ਦੁਆਲੇ ਦੇ ਦੇਸ਼ਾਂ ‘ਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਜਾਪਾਨ ਦੇ ਕਾਨਾਜ਼ਾਵਾ ਇਲਾਕੇ ‘ਚ ਭੂਚਾਲ ਕਾਰਨ ਇਕ ਮੰਦਿਰ ਦੀਆਂ ਮੂਰਤੀਆਂ ਅਤੇ ਟੋਰੀ ਗੇਟ ਢਹਿ ਗਏ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਮੰਦਿਰ ਦੇ ਥੰਮ੍ਹ ਹੇਠਾਂ ਡਿੱਗਣ ਲੱਗੇ। ਇਸ ਨਾਲ ਉੱਥੇ ਮੌਜੂਦ ਲੋਕਾਂ ਵਿੱਚ ਡਰ ਫੈਲ ਗਿਆ ਹੈ।
ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਕਈ ਇਲਾਕਿਆਂ ‘ਚ ਜ਼ਮੀਨ ਵਿਚਕਾਰੋਂ ਫਟ ਗਈ ਅਤੇ ਉਸ ਵਿਚ ਵੱਡੀਆਂ ਤਰੇੜਾਂ ਆ ਗਈਆਂ। ਜਾਪਾਨ ਦੇ ਵਾਜਿਮਾ ਇਲਾਕੇ ‘ਚ ਵੀ ਸੜਕਾਂ ‘ਤੇ ਵੱਡੀਆਂ ਤਰੇੜਾਂ ਦੇਖੀਆਂ ਗਈਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।