ਭਾਨਾ ਸਿੱਧੂ ਦੀਆਂ ਵਧੀਆਂ ਮੁਸ਼ਕਿਲਾਂ, ਅਬੋਹਰ ‘ਚ ਤੀਜਾ ਮਾਮਲਾ  ਦਰਜ

Rajneet Kaur
2 Min Read

ਚੰਡੀਗੜ੍ਹ: ਭਾਨਾ ਸਿੱਧੂ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਭਾਨਾ ਖਿਲਾਫ ਤੀਜਾ ਮਾਮਲਾ  ਦਰਜ ਹੋਇਆ ਹੈ। ਇਹ ਮਾਮਲਾ ਅਬੋਹਰ ਵਿੱਚ ਇੱਕ ਏਜੰਟ ਵੱਲੋਂ ਕਰਵਾਇਆ ਗਿਆ ਹੈ। ਏਜੰਟ ਨੇ  ਭਾਨਾ ਖਿਲਾਫ ਡਰਾਉਣ-ਧਮਕਾਉਣ ਤੇ ਅਕਸ ਨੂੰ ਖਰਾਬ ਕਰਨ ਦੇ ਦੋਸ਼ ਲਾਏ ਹਨ। ਪੁਲਿਸ ਨੂੰ ਗਲੀ ਨੰ. ਰੋਹਿਤ ਭਠੇਜਾ ਪੁੱਤਰ ਸੁਰਿੰਦਰ ਕੁਮਾਰ ਵਾਸੀ 5, ਦਸਮੇਸ਼ ਨਗਰ ਨੇ ਦੱਸਿਆ ਕਿ ਉਹ ਚਾਰਲੀ ਸਕੂਲ ਆਫ ਇੰਗਲਿਸ਼ ਦੀ ਅਬੋਹਰ ਬ੍ਰਾਂਚ ਦਾ ਇੰਚਾਰਜ ਹੈ। ਉਸ ਦਾ ਮੁੱਖ ਦਫ਼ਤਰ ਜਲੰਧਰ ਵਿਚ ਹੈ। ਕੰਪਨੀ ਨੇ ਅਰਸ਼ਦੀਪ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਪਿੰਡ ਦਲਮੀਰਖੇੜਾ ਦੇ ਸਟੱਡੀ ਵੀਜ਼ੇ ਲਈ ਅਪਲਾਈ ਕੀਤਾ ਸੀ। ਵੀਜ਼ਾ ਲੱਗਣ ਤੋਂ ਬਾਅਦ ਅਰਸ਼ਦੀਪ ਸਿੰਘ 29 ਸਤੰਬਰ 2023 ਨੂੰ ਕੈਨੇਡਾ ਚਲਾ ਗਿਆ।

ਉਹ ਨੌਜਵਾਨ ਕੈਨੇਡਾ ਜਾ ਕੇ ਆਪਣੀ ਮਰਜ਼ੀ ਨਾਲ ਵਾਪਸ ਆ ਗਿਆ ਪਰ ਵਾਪਸ ਆਉਣ ਮਗਰੋਂ ਨੌਜਵਾਨ ਨੇ ਉਸ ਤੋਂ ਨਾਜਾਇਜ਼ ਪੈਸੇ ਮੰਗੇ ਤੇ ਥਾਣੇ ਮੂਹਰੇ ਧਰਨਾ ਲਾ ਦਿੱਤਾ। ਉਸ ਨੂੰ ਇਸ ਮਾਮਲੇ ਵਿੱਚ ਡਰਾਉਣ ਧਮਕਾਉਣ ਦੇ ਕਈਆਂ ਦੇ ਫੋਨ ਆਏ, ਜਿਨ੍ਹਾਂ ਵਿੱਚ ਇੱਕ ਭਾਨਾ ਸਿੱਧੂ ਵੀ ਸੀ। ਇਸ FIR ਵਿੱਚ ਭਾਨਾ ਸਿੱਧੂ ਦੇ ਨਾਲ ਦੋ ਹੋਰ ਲੋਕਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਇੱਕ ਤਾਂ ਅਰਸ਼ਦੀਪ ਹੀ ਹੈ।

ਰੋਹਿਤ ਭਠੇਜਾ ਨੇ ਦੱਸਿਆ ਕਿ ਉਪਰੋਕਤ ਦੋਵਾਂ ਨੇ 10 ਜਨਵਰੀ 2024 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੋਟ ਦੋਨਾ ਦੇ ਰਹਿਣ ਵਾਲੇ ਭਾਨਾ ਸਿੱਧੂ ਨੂੰ ਫੋਨ ਕੀਤਾ ਸੀ। ਇਸ ਵਿੱਚ ਭਾਨਾ ਸਿੱਧੂ ਨੇ ਉਸ ਨੂੰ ਧਮਕੀ ਦਿਤੀ ਕਿ ਉਹ ਕਿਸਾਨ ਯੂਨੀਅਨ ਨਾਲ ਗੱਲਬਾਤ ਕਰ ਰਿਹਾ ਹੈ। ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਅਸੀਂ ਉਸ ਦੇ ਸੈਂਟਰ ਅੱਗੇ ਧਰਨਾ ਦੇਵਾਂਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment