ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੇ ਲੱਭਿਆ ਨਵਾਂ ਤਰੀਕਾ

TeamGlobalPunjab
3 Min Read

ਸ਼ੰਘਾਈ: ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਇਸ ਕਾਰਨ ਹੁਣ ਤੱਕ 170 ਲੋਕਾਂ ਦੀ ਜਾਨ ਚਲੇ ਗਈ ਹੈ। ਵਿਸ਼ਵ ਭਰ ਵਿੱਚ 7,800 ਲੋਕ ਇਸ ਦੀ ਚਪੇਟ ਵਿੱਚ ਹਨ ਜਿਸ ‘ਚੋਂ ਜ਼ਿਆਦਾਤਰ ਚੀਨ ਵਿੱਚ ਹੀ ਰਹਿ ਰਹੇ ਹਨ। ਵਾਇਰਸ ਨੂੰ ਲੈ ਕੇ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਹ ਵਾਇਰਸ ਕਿੰਨਾ ਖਤਰਨਾਕ ਹੈ ਤੇ ਇਹ ਇੰਨੀ ਤੇਜੀ ਨਾਲ ਲੋਕਾਂ ਵਿੱਚ ਕਿਵੇਂ ਫੈਲ ਰਿਹਾ ਹੈ।

ਭਾਰਤ ਦੇ ਕੇਰਲ ‘ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਵੱਖ – ਵੱਖ ਤਰੀਕੇ ਅਜ਼ਮਾ ਰਹੇ ਹਨ। ਲੋਕ ਵੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਵਾਇਰਸ ਤੋਂ ਕਿਸੇ ਤਰ੍ਹਾਂ ਖੁਦ ਨੂੰ ਬਚਾਉਣ ਲੋਕ ਤਰਕੀਬਾਂ ਅਪਣਾ ਰਹੇ ਹਨ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਕੁੱਝ ਲੋਕ ਤਾਂ ਆਪਣਾ ਚਿਹਰਾ ਢਕਣ ਲਈ ਪਾਣੀ ਦੀਆਂ ਵੱਡੀਆਂ ਬੋਤਲਾਂ ਤੇ ਪਲਾਸਟਿਕ ਸ਼ੀਟ ਦੀ ਵਰਤੋਂ ਕਰ ਰਹੇ ਹਨ।

ਇੱਕ ਏਅਰਪੋਰਟ ‘ਤੇ ਯਾਤਰੀਆਂ ਵੱਲੋਂ ਆਪਣੇ ਸਿਰ ‘ਤੇ ਪਲਾਸਟਿਕ ਸ਼ੀਟ ਬੰਨ੍ਹੀਆਂ ਹੋਣ ਦੀ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ ਵਿੱਚ ਤਾਂ ਇੱਕ ਮਹਿਲਾ ਨੇ ਖੁਦ ਨੂੰ ਪਲਾਸਟਿਕ ਸ਼ੀਟ ਵਿੱਚ ਲਪੇਟਿਆ ਹੋਇਆ ਹੈ। ਇੱਥੋਂ ਤੱਕ ਕਿ ਲੋਕ ਸਮਾਨ ਨੂੰ ਵੀ ਪਲਾਸਟਿਕ ਨਾਲ ਢਕ ਰਹੇ ਹਨ।

ਸ਼ੰਘਾਈ ਤੋਂ ਆਸਟਰੇਲੀਆ ਜਾ ਰਹੀ ਇੱਕ ਮਹਿਲਾ ਨੇ ਹੈਲਮਟ ਪਹਿਨਿਆ ਹੋਇਆ ਸੀ। ਦੱਸ ਦਈਏ ਕਿ ਇਸ ਸਭ ਦੇ ਚਲਦਿਆਂ ਬਹੁਤ ਸਾਰੀ ਏਅਰਲਾਇੰਸ ਨੇ ਚੀਨ ਲਈ ਆਉਣ – ਜਾਣ ਵਾਲੀ ਹਵਾਈ ਉਡਾਣਾ ਨੂੰ ਰੱਦ ਕਰ ਦਿੱਤਾ ਹੈ। ਭਾਰਤ ਵਿੱਚ ਵੀ ਸਿਹਤ ਮੰਤਰਾਲੇ ਨੇ ਵਾਇਰਸ ਨੂੰ ਲੈ ਕੇ ਜਾਗਰੁਕ ਰਹਿਣ ਨੂੰ ਕਿਹਾ ਹੈ।

- Advertisement -

Share this Article
Leave a comment