ਅਮਰੀਕਾ ‘ਚ ਟੀਕਾ ਲਵਾਉਣ ਤੋਂ ਝਿਜਕਦੇ ਨੇ ਲੋਕ; ਪੈਸੇ ਦੇਣ ਦਾ ਵੀ ਦਿੱਤਾ ਜਾ ਰਿਹਾ ਹੈ ਲਾਲਚ

TeamGlobalPunjab
2 Min Read

ਵਰਲਡ ਡੈਸਕ: ਅਮਰੀਕਾ ‘ਚ ਕੋਰੋਨਾ ਵਾਇਰਸ ਵਿਰੁੱਧ ਟੀਕਾਕਰਨ ਮੁਹਿੰਮ ਚਲਾਈ ਗਈ ਹੈ। ਜਿਸਦੇ ਚਲਦਿਆਂ ਟੀਕੇ ਦੀ ਇੱਕ ਖੁਰਾਕ ਦਿੱਤੀ ਜਾ ਚੁੱਕੀ। ਜਿੱਥੇ ਆਮ ਲੋਕਾਂ ‘ਚ ਇਸ ਟੀਕੇ ਲਈ ਡਰ ਹੈ ਉੱਥੇ ਕਈ ਹਸਪਤਾਲਾਂ ਦੇ ਕਰਮਚਾਰੀ ਵੀ ਟੀਕਾ ਲਵਾਉਣ ਤੋਂ ਇਨਕਾਰ ਕਰ ਰਹੇ ਹਨ। ਕਰਮਚਾਰੀਆਂ ‘ਚ ਟੀਕੇ ਪ੍ਰਤੀ ਉਤਸ਼ਾਹ ਪੈਦਾ ਕਰਨ ਤੇ ਉਹਨਾਂ ਦਾ ਧੰਨਵਾਦ ਕਰਨ ਦੇ ਮੰਤਵ ਨਾਲ ਹਿਊਸਟਨ ਦਾ ਮੈਥੋਡਿਸਟ ਹਸਪਤਾਲ ਕਾਮਿਆਂ ਨੂੰ ਵਿੱਤੀ ਸਹਾਇਤਾ ਦੀ ਪੇਸ਼ਕਸ਼ ਵੀ ਕਰ ਰਿਹਾ ਹੈ।

ਦੱਸ ਦਈਏ ਹਸਪਤਾਲ ਦੇ ਸੀ ਈ ਓ, ਡਾ. ਮਾਰਕ ਬਲੂਮ ਨੇ ਪਿਛਲੇ ਹਫਤੇ ਇੱਕ ਈਮੇਲ ਰਾਹੀਂ ਕਰਮਚਾਰੀਆਂ ਨੂੰ ਕਿਹਾ ਕਿ ਸਾਰੇ ਕਰਮਚਾਰੀ 2020 ਦੀ ਕੋਰੋਨਾ ਮਹਾਂਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਦੇ ਲਈ 500 ਡਾਲਰ ਦਾ ਬੋਨਸ ਪ੍ਰਾਪਤ ਕਰ ਸਕਦੇ ਹਨ ਪਰ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਦੇ ਮਾਪਦੰਡਾਂ ‘ਚ ਇੱਕ ਕੋਰੋਨਾ ਟੀਕਾ ਲਗਵਾਉਣਾ ਸ਼ਾਮਲ ਹੈ। ਇਸ ਤੋਂ ਲਗਪਗ ਛੇ ਹਫਤੇ ਪਹਿਲਾਂ ਵੀ ਹਸਪਤਾਲ ਨੇ ਕਰਮਚਾਰੀਆਂ ਨੂੰ ਮਹਾਂਮਾਰੀ ਦੌਰਾਨ ਕੀਤੇ ਕੰਮ ਲਈ 500 ਡਾਲਰ ਦਾ ਬੋਨਸ ਵੀ ਦਿੱਤਾ ਸੀ।

ਜਾਣਕਾਰੀ ਦਿੰਦਿਆਂ ਇੱਕ ਰਿਸਰਚ ਸੈਂਟਰ ਨੇ ਕਿਹਾ ਕਿ, ਅਫਰੀਕੀ ਅਮਰੀਕੀ ਲੋਕ ਟੀਕਾ ਲਗਵਾਉਣ ਤੋਂ ਜ਼ਿਆਦਾ ਝਿਜਕ ਮਹਿਸੂਸ ਕਰਦੇ ਹਨ। ਇਸ ਖੋਜ ਨੇ ਹਾਲ ਹੀ ‘ਚ ਪਾਇਆ ਹੈ ਕਿ ਅੱਧ ਤੋਂ ਵੀ ਘੱਟ ਅਫਰੀਕੀ ਮੂਲ ਦੇ ਬਾਲਗ ਵਿਅਕਤੀ ਟੀਕਾ ਲਗਵਾਉਣ ਦੀ ਯੋਜਨਾ ਬਣਾਉਂਦੇ ਹਨ, ਜਦਕਿ 60% ਦੇ ਕਰੀਬ ਹੋਰ ਅਮਰੀਕੀ ਲੋਕ ਟੀਕਾ ਲਗਵਾਉਣ ਦਾ ਇਰਾਦਾ ਰੱਖਦੇ ਹਨ। ਇਸ ਸੰਬੰਧੀ ਖੋਜ ਅਨੁਸਾਰ ਸਾਹਮਣੇ ਆਇਆ ਹੈ ਕਿ ਗੈਰ ਅਮਰੀਕੀ ਲੋਕਾਂ ਦਾ ਗੋਰੇ ਮਰੀਜ਼ਾਂ ਨਾਲੋਂ ਡਾਕਟਰੀ ਪ੍ਰਣਾਲੀ ‘ਤੇ ਭਰੋਸਾ ਘੱਟ ਹੈ।

Share This Article
Leave a Comment