ਹਾਰਦਿਕ ਪਾਂਡਿਆ ਦੀਆਂ ਭਾਰਤ ਪਰਤਣ ‘ਤੇ ਵਧੀਆਂ ਮੁਸ਼ਕਲਾਂ, ਕਸਟਮ ਵਿਭਾਗ ਵੱਲੋਂ 5 ਕਰੋੜ ਦੀਆਂ ਦੋ ਘੜੀਆਂ ਜ਼ਬਤ

TeamGlobalPunjab
1 Min Read

ਨਵੀਂ ਦਿੱਲੀ: ਆਈਸੀਸੀ ਟੀ-20 ਵਿਸ਼ਵ ਕੱਪ 2021 ਵਿੱਚ ਸੱਟ ਕਾਰਨ ਆਲੋਚਨਾ ਦਾ ਸ਼ਿਕਾਰ ਹੋਏ  ਹਾਰਦਿਕ ਪਾਂਡਿਆ ਦੀ ਭਾਰਤ ਪਰਤਣ ‘ਤੇ ਉਸ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ । ਮੁੰਬਈ ਕਸਟਮਜ਼ (ਕਸਟਮ ਵਿਭਾਗ) ਨੇ ਉਸ ਨੂੰ ਕੁਝ ਕੀਮਤੀ ਸਮਾਨ ਸਮੇਤ ਫੜ ਲਿਆ ਹੈ।

ਦਰਅਸਲ, ਹਾਰਦਿਕ ਪੰਡਿਆ ਜਦੋਂ ਟੀਮ ਦੇ ਬਾਕੀ ਖਿਡਾਰੀਆਂ ਨਾਲ UAE ਤੋਂ ਵਾਪਸ ਆਏ ਤਾਂ ਕਸਟਮ ਵਿਭਾਗ ਨੇ ਉਨ੍ਹਾਂ ਦੀਆਂ ਦੋ ਘੜੀਆਂ ਜ਼ਬਤ ਕਰ ਲਈਆਂ ਹਨ। ਇਨ੍ਹਾਂ ਘੜੀਆਂ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਕੋਲ ਇਨ੍ਹਾਂ ਘੜੀਆਂ ਦਾ ਨਾ ਤਾਂ ਬਿੱਲ ਸੀ ਤੇ ਨਾ ਹੀ ਉਨ੍ਹਾਂ ਨੇ ਇਨ੍ਹਾਂ ਘੜੀਆਂ ਨੂੰ ਕਸਟਮ ਆਈਟਮ ਦੇ ਰੂਪ ਵਿੱਚ ਸ਼ੋਅ ਕੀਤਾ ਸੀ। ਜਿਸ ਕਾਰਨ ਕਸਟਮ ਵਿਭਾਗ ਵੱਲੋਂ ਉਨ੍ਹਾਂ ਦੀਆਂ ਘੜੀਆਂ ਜ਼ਬਤ ਕਰ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਹਾਰਦਿਕ ਆਪਣੀਆਂ ਕੀਮਤੀ ਘੜੀਆਂ ਨੂੰ ਲੈ ਕੇ ਪਹਿਲਾਂ ਵੀ ਚਰਚਾ ਵਿੱਚ ਰਹਿ ਚੁੱਕੇ ਹਨ।

Share this Article
Leave a comment