ਕੈਨੇਡਾ ਵਲੋਂ ਭੇਜੀ ਮੈਡੀਕਲ ਸਹਾਇਤਾ ਦੀ ਪਹਿਲੀ ਖੇਪ ਭਾਰਤ ਪੁੱਜੀ, ਭਾਰਤ ਨੇ ਕਿਹਾ- ਥੈਂਕਿਊ ਕੈਨੇਡਾ !

TeamGlobalPunjab
1 Min Read

ਓਟਾਵਾ / ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਭਾਰਤ ਵਿੱਚ ਹਾਲਤ ਇਸ ਲਈ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਉੱਥੇ ਮੈਡੀਕਲ ਸਾਜੋ-ਸਾਮਾਨ ਦੀ ਕਮੀ ਹੋ  ਗਈ ਹੈ। ਕੋਰੋਨਾ ਮਹਾਮਾਰੀ ਖਿਲਾਫ਼ ਜਾਰੀ ਜੰਗ ਵਿੱਚ ਭਾਰਤ ਦੀ ਮਦਦ ਕਰਨ ਲਈ ਕੈਨੇਡਾ ਵੀ ਉਪਰਾਲੇ ਕਰ ਰਿਹਾ ਹੈ।ਸ਼ਨੀਵਾਰ ਨੂੰ ਇੱਕ ਕੈਨੇਡੀਅਨ ਫੌਜੀ ਜਹਾਜ਼ ਨਵੀਂ ਦਿੱਲੀ ਪਹੁੰਚਿਆ, ਜਿਸ ਵਿੱਚ ਵਿੱਚ ਡਾਕਟਰੀ ਉਪਕਰਣ ਅਤੇ ਦਵਾਈਆਂ ਸਨ।

 

 

ਭਾਰਤ ‘ਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਟਵਿੱਟਰ ‘ਤੇ ਇਸ ਮਦਦ ਸਬੰਧੀ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕੀਤੀ। ਟਵੀਟ ਵਿੱਚ ਉਨ੍ਹਾਂ ਦੱਸਿਆ ਕਿ ‘ਕੈਨੇਡਾ ਦਾ ਸੀਸੀ-150 ਪੋਲਾਰਿਸ ਜਹਾਜ਼ ਐਂਟੀਵਾਇਰਲ ਡਰੱਗ ਰੀਮੇਡੀਸਿਵਰ ਦੀਆਂ 25,000 ਸ਼ੀਸ਼ੀਆਂ ਅਤੇ 50 ਵੈਂਟੀਲੇਟਰ ਲੈ ਕੇ ਦਿੱਲੀ ਆਇਆ ਸੀ।’

 

ਇਸ ਸਬੰਧੀ ਕੈਨੇਡਾ ਵਿਖੇ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰਿਆ ਨੇ ਵੀ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕੀਤੀ।

- Advertisement -

ਬਿਸਾਰਿਆ ਨੇ ਕੈਨੇਡਾ ਦਾ ਇਸ ਮਦਦ ਲਈ ਧੰਨਵਾਦ ਕੀਤਾ ।

 

ਕੈਨੇਡਾ ਦੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਕਰੀਨਾ ਗੋਲਡ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਮਹਾਂਮਾਰੀ ਨਾਲ ਲੜਨ ਵਿਚ ਸਹਾਇਤਾ ਲਈ ਭਾਰਤ ਨੂੰ ਡਾਕਟਰੀ ਸਾਜੋ ਸਾਮਾਨ ਭੇਜੇਗਾ।

ਇਹ ਜਹਾਜ਼ ਉਸੇ ਸਹਾਇਤਾ ਦਾ ਪਹਿਲਾ ਉਪਰਾਲਾ ਹੈ ।

ਉਨ੍ਹਾਂ ਦੱਸਿਆ ਸੀ ਕਿ , “ਆਉਣ ਵਾਲੇ ਹਫ਼ਤਿਆਂ ਦੌਰਾਨ ਅਸੀਂ 300 ਹੋਰ ਵੈਂਟੀਲੇਟਰ ਭੇਜਣ ਜਾ ਰਹੇ ਹਾਂ।”

Share this Article
Leave a comment