ਨਵਾਂ ਕਾਨੂੰਨ ਬਣਾ ਘਿਰੀ ਫਰਾਂਸ ਸਰਕਾਰ, 2 ਲੱਖ ਲੋਕ ਸੜਕਾਂ ‘ਤੇ ਉਤਰੇ

TeamGlobalPunjab
2 Min Read

ਪੈਰਿਸ : ਫਰਾਂਸ ‘ਚ ਕੋਰੋਨਾ ਸੰਕ੍ਰਮਣ ‘ਤੇ ਕਾਬੂ ਪਾਉਣ ਲਈ ਬਣਾਏ ਗਏ ਨਵੇਂ ਕਾਨੂੰਨ ‘ਤੇ ਸਰਕਾਰ ਤੇ ਜਨਤਾ ‘ਚ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਕਾਨੂੰਨ ਖ਼ਿਲਾਫ਼ ਹਰ ਰੋਜ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮੇਨਿਨ ਦਾ ਕਹਿਣਾ ਹੈ ਕਿ ਪੁਲਿਸ ਨੇ 19 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।

 

ਇਹ ਪ੍ਰਦਰਸ਼ਨਕਾਰੀ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਕਰ ਰਹੇ ਹਨ ਜਿਸ ‘ਚ ਸਰਕਾਰ ਨੇ ਸੜਕ ‘ਤੇ ਆਉਣ ਲਈ ਕੋਵਿਡ-19 ਪਾਸ ਨੂੰ ਪੂਰੇ ਦੇਸ਼ ਭਰ ‘ਚ ਜ਼ਰੂਰੀ ਕੀਤਾ ਹੈ। ਸਰਕਾਰ ਨੇ ਨਵੇਂ ਕਾਨੂੰਨ ਮੁਤਾਬਕ ਹੁਣ ਸੜਕ ‘ਤੇ ਆਉਣ ਤੋਂ ਪਹਿਲਾਂ ਇਹ ਪਾਸ ਜ਼ਰੂਰੀ ਹੋਵੇਗਾ।

- Advertisement -

 

ਜ਼ਿਕਰਯੋਗ ਹੈ ਕਿ ਸਰਕਾਰ ਨੇ ਨਵੇਂ ਕਾਨੂੰਨ ਤਹਿਤ ਸਾਰੇ ਸਿਹਤਕਰਮੀਆਂ ਲਈ ਵੈਕਸੀਨੇਸ਼ਨ ਜ਼ਰੂਰੀ ਕਰ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਅਜਿਹਾ ਨਾ ਕਰਨ ਵਾਲੇ ਕਰਮੀਆਂ ਨੂੰ ਬਰਖਾਸਤ ਕੀਤਾ ਜਾ ਸਕੇਗਾ। ਨਵੇਂ ਕਾਨੂੰਨ ਮੁਤਾਬਕ ਫਿਲਹਾਲ ਇਹ ਨਿਯਮ ਸਿਰਫ ਬਾਲਗਾਂ ‘ਤੇ ਲਾਗੂ ਹੁੰਦਾ ਹੈ। 30 ਸਤੰਬਰ ਤੋਂ ਬਾਅਦ ਇਹ 12 ਸਾਲ ਤੋਂ ਜ਼ਿਆਦਾ ਉਮਰ ਵਰਗ ‘ਤੇ ਵੀ ਲਾਗੂ ਹੋ ਜਾਵੇਗਾ।

ਦੇਸ਼ਭਰ ‘ਚ ਇਸ ਖ਼ਿਲਾਫ਼ ਪ੍ਰਦਰਸ਼ਨ ਹੋ ਰਿਹਾ ਹੈ। ਫਰਾਂਸ ਦੇ ਮੀਡੀਆ ਮੁਤਾਬਕ ਦੇਸ਼ ‘ਚ ਇਸ ਦੇ ਵਿਰੋਧ ‘ਚ ਕਰੀਬ 204090 ਲੋਕ ਸੜਕਾਂ ‘ਤੇ ਉਤਰੇ ਹਨ। ਰਾਜਧਾਨੀ ਪੈਰਿਸ ‘ਚ ਹੀ ਕਰੀਬ 14 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨੂੰ ਲੈ ਕੇ ਹੋਣ ਵਾਲੇ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ ।

- Advertisement -

 

 

ਗ੍ਰਹਿ ਮੰਤਰੀ ਡਾਰਮੇਨਿਨ ਨੇ ਆਪਣੇ ਇਕ ਟਵੀਟ ‘ਚ ਲਿਖਿਆ ਹੈ ਕਿ ਸ਼ੁਕਰ ਹੈ ਕਿ ਪੁਲਿਸ ਨੇ ਪੂਰੇ ਦੇਸ਼ ‘ਚ ਇਸ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ‘ਤੇ ਸਖਤ ਨਿਗਾਹ ਰੱਖੀ ਹੈ। ਇਸ ਦੌਰਾਨ ਕਰੀਬ 19 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਜਿਸ ‘ਚ ਲਗਪਗ 10 ਪੈਰਿਸ ਤੋਂ ਹਨ।

Share this Article
Leave a comment