ਲੋਕ ਸਭਾ ਦੇ ਬਜਟ ਸੈਸ਼ਨ ਦੌਰਾਨ ‘ਪੇਗਾਸਸ’ ਮਾਮਲਾ ਪੁਰਜ਼ੋਰ ਉੱਠ ਸਕਦਾ ਹੈ

TeamGlobalPunjab
3 Min Read
ਦਿੱਲੀ  – ਅੱਜ ਤੋਂ  ਪਾਰਲੀਮੈਂਟ ਦਾ  ਬਜਟ ਸੈਸ਼ਨ ਸ਼ੁਰੂ ਹੋਣਾ ਹੈ  ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਪੈਗਾਸਸ ਸਪਾਈਵੇਅਰ ਬਾਰੇ ਤਾਜ਼ਾ ਖੁਲਾਸੇ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਨ ਲਈ ਪੂਰੀ ਤਿਆਰੀ ਨਾਲ ਆਏਗੀ।
ਦੱਸ ਦਈਏ ਕਿ  ਲੋਕ ਸਭਾ ਵਿੱਚ ਕਾਂਗਰਸੀ ਲੀਡਰ ਅਧੀਰ ਰੰਜਨ ਚੌਧਰੀ ਵਲੋਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸੂਚਨਾ ਤਕਨਾਲੋਜੀ (ਆਈ. ਟੀ.) ਮੰਤਰੀ ਅਸ਼ਵਨੀ ਵੈਸ਼ਨਵ ਖ਼ਿਲਾਫ਼ “ਪੇਗਾਸਸ ਮੁੱਦੇ ‘ਤੇ ਸਦਨ ਨੂੰ ਜਾਣਬੁੱਝ ਕੇ ਗੁੰਮਰਾਹ ਕਰਨ” ਦੇ ਮਾਮਲੇ ਤੇ ਵਿਸ਼ੇਸ਼ ਅਧਿਕਾਰ ਪ੍ਰਸਤਾਵ ਦੀ ਮੰਗ ਕੀਤੀ ਹੈ।
ਚੌਧਰੀ ਨੇ ਨਿਊਯਾਰਕ ਟਾਈਮਜ਼ ਦੀ ਉਸ ਰਿਪੋਰਟ ਦਾ ਹਵਾਲਾ ਦਿੱਤਾ ਹੈ  ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੋਦੀ ਸਰਕਾਰ ਨੇ ਸਪੀਕਰ ਨੂੰ ਲਿਖੇ ਆਪਣੇ ਪੱਤਰ ‘ਚ ਜੁਲਾਈ 2017 ਵਿੱਚ ਇਜ਼ਰਾਈਲੀ ਸਮੂਹ, ਐਨਐਸਓ ਤੋਂ ਪੈਗਾਸਸ ਸਪਾਈਵੇਅਰ ਖਰੀਦਿਆ ਸੀ।
ਪਿਛਲੇ ਸਾਲ ਜੁਲਾਈ ਵਿੱਚ, ਪੈਗਾਸਸ ਮੁੱਦੇ ‘ਤੇ ਇੱਕ ਬਿਆਨ ਦਿੰਦੇ ਹੋਏ, ਆਈਟੀ ਮੰਤਰੀ ਨੇ ਸੰਸਦ ਨੂੰ ਕਿਹਾ ਸੀ ਕਿ “ਕੋਈ ਅਣਅਧਿਕਾਰਤ ਨਿਗਰਾਨੀ ਨਹੀਂ ਹੋ ਸਕਦੀ”।
ਰਸਮੀ ਤੌਰ ‘ਤੇ ਸੈਸ਼ਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੈਂਟਰਲ ਹਾਲ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਦੇ ਨਾਲ ਸ਼ੁਰੂ ਹੋਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ   ਨੂੰ ਆਰਥਿਕ ਸਰਵੇਖਣ 2021-22 ਪੇਸ਼ ਕਰਨਗੇ ਅਤੇ
ਮੰਗਲਵਾਰ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ਚੱਲ ਰਹੀ ਓਮਿਕਰੋਨ ਲਹਿਰ ਦੇ ਮੱਦੇਨਜ਼ਰ ਦੋਵਾਂ ਸਦਨਾਂ ਦੇ ਚੈਂਬਰਾਂ ਵਿੱਚ ਹੀ ਮੈਂਬਰਾਂ ਨੂੰ ਬੈਠਾ ਹੋਵੇਗਾ।
ਇਸ ਤੋਂ ਤੁਰੰਤ ਬਾਅਦ ਸਦਨ ਧੰਨਵਾਦ ਦੇ ਮਤੇ ‘ਤੇ ਚਰਚਾ ਕਰਨਗੇ। ਲੋਕ ਸਭਾ ਸਕੱਤਰੇਤ ਦੇ ਇਕ ਬਿਆਨ ਦੇ ਅਨੁਸਾਰ, ਸਰਕਾਰ ਨੇ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਦੇ ਮਤੇ ‘ਤੇ ਚਰਚਾ ਲਈ ਆਰਜ਼ੀ ਤੌਰ ‘ਤੇ ਚਾਰ ਦਿਨ – 2, 3, 4 ਅਤੇ 7 ਫਰਵਰੀ ਨਿਸ਼ਚਿਤ ਕੀਤੇ ਹਨ। ਬਹਿਸ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਦੋਵਾਂ ਸਦਨਾਂ ਵਿੱਚ ਬਹਿਸ ਦਾ ਜਵਾਬ ਦੇਣਗੇ।
ਜ਼ਿਕਰਯੋਗ ਹੈ ਕਿ ਪੈਗਾਸਸ ਸਪਾਈਵੇਅਰ ਦਾ ਮਾਮਲਾ ਕਾਫੀ ਤੂਲ ਪਕੜ ਗਿਆ ਸੀ  ਤੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਘੇਰੇ ਵਿੱਚ ਆ ਗਈ  ਸੀ । ਇਹ ਵੀ ਦੇਖਿਆ ਜਾਂਦਾ ਰਿਹਾ ਹੈ  ਕਿ ਜ਼ਿਆਦਾਤਰ  ਲੋਕ ਸਭਾ ਜਾਂ ਵਿਧਾਨ ਸਭਾ ਸੈਸ਼ਨ  ਸ਼ੋਰ ਸ਼ਰਾਬੇ ਚ ਬੀਤ ਜਾਂਦੇ ਹਨ  ਤੇ ਲੋਕਾਂ ਦੇ ਸਾਰੇ ਮਹੱਤਵਪੂਰਨ ਮੁੱਦੇ  ਕਾਗਜ਼ਾਂ ਜਾਂ ਫਾਈਲਾਂ ਵਿੱਚ ਹੀ ਰਹਿ ਜਾਂਦੇ ਹਨ।

Share this Article
Leave a comment