ਲੂਥਰਾ ਭਰਾ ਲਿਆਂਦੇ ਗਏ ਭਾਰਤ, ਗੋਆ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Global Team
2 Min Read

ਨਵੀ ਦਿੱਲੀ :ਗੋਆ ਅੱਗ ਕਾਂਡ ਦੇ ਮੁੱਖ ਮੁਲਜ਼ਮ ਲੂਥਰਾ ਭਰਾਵਾਂ ਨੂੰ ਅੱਜ ਥਾਈਲੈਂਡ ਤੋਂ ਦਿੱਲੀ ਲਿਆਂਦਾ ਗਿਆ। ਲੂਥਰਾ ਭਰਾਵਾਂ ਨੂੰ ਗੋਆ ਪੁਲਿਸ ਨੇ ਦਿੱਲੀ ਹਵਾਈ ਅੱਡੇ ‘ਤੇ ਹਿਰਾਸਤ ਵਿੱਚ ਲੈ ਲਿਆ। ਲੂਥਰਾ ਭਰਾਵਾਂ ਤੋਂ ਹੁਣ ਗੋਆ ਪੁਲਿਸ ਪੁੱਛਗਿੱਛ ਕਰੇਗੀ। ਫਿਰ ਉਨ੍ਹਾਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਅੱਗੇ ਦੀ ਕਾਨੂੰਨੀ ਕਾਰਵਾਈ ‘ਤੇ ਫੈਸਲਾ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਗੋਆ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਉਸ ਨਾਈਟ ਕਲੱਬ ਦੇ ਮਾਲਕ, ਸੌਰਭ ਲੂਥਰਾ ਅਤੇ ਗੌਰਵ ਲੂਥਰਾ ਤੁਰੰਤ ਬਾਅਦ ਦਿੱਲੀ ਤੋਂ ਥਾਈਲੈਂਡ ਭੱਜ ਗਏ ਸਨ।ਗੌਰਵ ਅਤੇ ਸੌਰਭ ਲੂਥਰਾ ਨੂੰ ਇਸ ਤੋਂ ਬਾਅਦ ਦਿੱਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉੱਤਰੀ ਗੋਆ ਦੇ ਅਰਪੋਰਾ ਪਿੰਡ ਵਿੱਚ ਸਥਿਤ ਨਾਈਟ ਕਲੱਬ ‘ਬਰਚ ਬਾਏ ਰੋਮੀਓ ਲੇਨ’ ਦੇ ਸਹਿ-ਮਾਲਕਾਂ ਸੌਰਭ ਅਤੇ ਗੌਰਵ ਲੂਥਰਾ ਭਰਾਵਾਂ ਵਿਰੁੱਧ ਕਾਨੂੰਨੀ ਕਾਰਵਾਈ 6 ਦਸੰਬਰ, 2025 ਦੀ ਰਾਤ ਨੂੰ ਲੱਗੀ ਭਿਆਨਕ ਅੱਗ ਨਾਲ ਸਬੰਧਤ ਹੈ। ਲੂਥਰਾ ਭਰਾਵਾਂ ਨੂੰ ਭਾਰਤ ਲਿਆਉਣਾ ਪੀੜਤ ਪਰਿਵਾਰਾਂ ਲਈ ਵੱਡੀ ਰਾਹਤ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਸੀ ਕਿ ਗੋਆ ਪੁਲਿਸ ਥਾਈਲੈਂਡ ਨਹੀਂ ਜਾਵੇਗੀ , ਸਗੋਂ ਦਿੱਲੀ ਵਿੱਚ ਕੇਂਦਰੀ ਏਜੰਸੀਆਂ ਤੋਂ ਲੂਥਰਾ ਭਰਾਵਾਂ ਦੀ ਹਿਰਾਸਤ ਦੀ ਮੰਗ ਕੀਤੀ ਜਾਵੇਗੀ। ਇਸ ਕੋਸ਼ਿਸ਼ ਨੂੰ ਸੁਚਾਰੂ ਬਣਾਉਣ ਲਈ ਗੋਆ ਪੁਲਿਸ ਦੀ ਇੱਕ ਟੀਮ ਸੋਮਵਾਰ ਦੇਰ ਰਾਤ ਦਿੱਲੀ ਪਹੁੰਚੀ। ਇਸ ਤੋਂ ਪਹਿਲਾਂ 11 ਦਸੰਬਰ ਨੂੰ ਥਾਈਲੈਂਡ ਦੇ ਫੁਕੇਟ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਫਿਰ ਭਾਰਤੀ ਦੂਤਾਵਾਸ ਨੇ ਥਾਈ ਅਧਿਕਾਰੀਆਂ ਨਾਲ ਤਾਲਮੇਲ ਕੀਤਾ।ਸਰਕਾਰ ਨੇ ਦੋਵਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਸਨ ਅਤੇ ਉਨ੍ਹਾਂ ਦੀ ਭੂਮਿਕਾ ਨਾਲ ਸਬੰਧਤ ਇੱਕ ਡੋਜ਼ੀਅਰ ਥਾਈਲੈਂਡ ਨੂੰ ਸੌਂਪ ਦਿੱਤਾ, ਜਿਸ ਤੋਂ ਬਾਅਦ ਦੇਸ਼ ਨਿਕਾਲਾ ਪ੍ਰਕਿਰਿਆ ਪੂਰੀ ਹੋ ਗਈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment