ਕੈਨੇਡਾ ‘ਚ ਭਾਰਤੀ ਮੂਲ ਦਾ ਨੌਜਵਾਨ ਹੋਇਆ ਲਾਪਤਾ, ਪੁਲਿਸ ਨੇ ਕੀਤੀ ਸਹਿਯੋਗ ਦੇਣ ਦੀ ਅਪੀਲ

TeamGlobalPunjab
1 Min Read

ਬਰੈਂਪਟਨ : ਬੀਤੇ ਦਿਨੀਂ ਬਰੈਂਪਟਨ ‘ਚ ਭਾਰਤੀ ਮੂਲ ਦੇ 20 ਸਾਲਾ ਨੌਜਵਾਨ ਦੇ ਲਾਪਤਾ ਹੋਣ ਤੋਂ ਬਾਅਦ ਪੀਲ ਰਿਜਨਲ ਓਨਟਾਰੀਓ ਪੁਲਿਸ ਵਿਭਾਗ ਵੱਲੋਂ ਇਸ ਸਬੰਧੀ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਨਿਖਿਲ ਸ਼ਰਮਾ ਨਾਮ ਦਾ 20 ਸਾਲਾ ਭਾਰਤੀ ਮੂਲ ਦਾ ਨੌਜਵਾਨ ਬਰੈਂਪਟਨ ਦੇ ਥੋਰਨਡੇਲ ਰੋਡ (Thorndale Road)  ਅਤੇ ਐਬਨੇਜ਼ਰ ਰੋਡ (Ebenezer Road) ਖੇਤਰ ਤੋਂ ਲਾਪਤਾ ਹੋਇਆ ਹੈ। ਪੁਲਿਸ ਵੱਲੋਂ ਨੌਜਵਾਨ ਨੂੰ ਲੱਭਣ ਲਈ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਨਿਖਿਲ ਸ਼ਰਮਾ ਨੂੰ ਆਖਰੀ ਵਾਰ ਸ਼ਾਮ 5 ਵਜੇ ਸ਼ੁੱਕਰਵਾਰ ਨੂੰ ਲਗਭਗ ਥੋਰਨਡੇਲ ਐਂਡ ਏਬੇਨੇਜ਼ਰ ਰੋਡ ਏਰੀਆ ਵਿੱਚ ਦੇਖਿਆ ਗਿਆ ਸੀ।

ਪੀਲ ਰੀਜਨਲ ਪੁਲਿਸ ਨੇ ਟਵਿੱਟਰ ਹੈਂਡਲ ‘ਤੇ ਨਿਖਿਲ ਨੂੰ ਦੱਖਣੀ ਏਸ਼ੀਆ ਨਾਲ ਸਬੰਧਤ ਦੱਸਦੇ ਹੋਏ ਲਾਪਤਾ ਹੋਣ ਦੀ ਸੂਚਨਾ ਦਿੱਤੀ।

- Advertisement -

https://twitter.com/PeelPolice/status/1211060441566392321

Share this Article
Leave a comment