ਕਿਸਾਨ ਅਦੰਦੋਲਨ : ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ

TeamGlobalPunjab
1 Min Read

ਨਵੀਂ ਦਿੱਲੀ :- ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਅੰਦੋਲਨ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਨੇ ਰੇਲ ਰੋਕਣ ਦਾ ਐਲਾਨ ਕੀਤਾ ਹੈ। ਇਸ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਹੀ ਰੇਲਵੇ ਪੁਲਿਸ ਵੀ ਚਿੰਤਾ ’ਚ ਹੈ। ਸਰਕਾਰੀ ਰੇਲਵੇ ਪੁਲਿਸ, ਰੇਲਵੇ ਸੁਰੱਖਿਆ ਬਲ ਤੇ ਰੇਲਵੇ ਦੇ ਅਫ਼ਸਰਾਂ ਨੇ ਸਥਾਨਕ ਪੱਧਰ ’ਤੇ ਸੁਰੱਖਿਆਚਾਰਟ ਤਿਆਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ 18 ਫਰਵਰੀ ਨੂੰ ਦੁਪਹਿਰ 12 ਤੋਂ 4 ਵਜੇ ਤਕ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਹ ਚੱਕਾ ਜਾਮ ਦੇਸ਼ ਭਰ ’ਚ ਹੋਵੇਗਾ। ਕੁੰਡਲੀ ਬਾਰਡਰ ’ਤੇ ਸਭ ਤੋਂ ਵੱਡਾ ਅੰਦੋਲਨ ਚੱਲ ਰਿਹਾ ਹੈ ਤੇ ਇਸ ’ਚ ਰਾਜ ਦੇ ਲੋਕਾਂ ਦੀ ਵੀ ਕਾਫ਼ੀ ਹਿੱਸੇਦਾਰੀ ਹੈ। ਇਸ ਨੂੰ ਵੇਖਦੇ ਹੋਏ ਸਥਾਨਕ ਪੁਲਿਸ ਪ੍ਰਸ਼ਾਸਨ ਤੇ ਰੇਲਵੇ ਪ੍ਰਸ਼ਾਸਨ ਆਪਣੇ-ਆਪਣੇ ਪੱਧਰ ’ਤੇ ਸੁਰੱਖਿਆ ਰਣਨੀਤੀ ਬਣਾਉਣ ’ਚ ਜੁਟ ਗਿਆ ਹੈ।

Share this Article
Leave a comment