ਪੀਅਰਸਨ ਏਅਰਪੋਰਟ ਕੰਮ ਪੱਖੋਂ ਕੈਨੇਡਾ ਦੀਆਂ ਸਭ ਤੋਂ ਸੁਰੱਖਿਅਤ ਥਾਵਾਂ ‘ਚ ਸ਼ਾਮਲ

TeamGlobalPunjab
1 Min Read

ਟੋਰਾਂਟੋ: ਪੀਅਰਸਨ ਇੰਟਰਨੈਸ਼ਨਨ ਏਅਰਪੋਰਟ ਕੰਮ ਪੱਖੋਂ ਕੈਨੇਡਾ ਦੀਆਂ ਸਭ ਤੋਂ ਸੁਰੱਖਿਅਤ ਥਾਵਾਂ ਵਿੱਚ ਸ਼ਾਮਲ ਹੋ ਗਿਆ ਹੈ। ਇਸ ਦੇ ਲਈ ਗਰੇਟਰ ਟੋਰਾਂਟੋ ਏਅਰਪੋਰਟਸ ਅਥਾਰਟੀ ਨੂੰ ਕੌਮੀ ਖਿਤਾਬ ਦਿੱਤਾ ਗਿਆ ਹੈ।

ਕੈਨੇਡੀਅਨ ਆਕਿਊਪੇਸ਼ਨਲ ਸੇਫ਼ਟੀ ਨੇ ਪੀਅਰਸਨ ਹਵਾਈ ਅਡੇ ਤੋਂ ਇਲਾਵਾ ਜਿਨਾਂ 6 ਕੰਪਨੀਆਂ ਨੂੰ ਇਹ ਕੌਮੀ ਖਿਤਾਬ ਦਿੱਤਾ, ਉਨਾਂ ਵਿੱਚ ਉਨਟਾਰੀਓ ਪਾਵਰ ਜਨਰੇਸ਼ਨ ਮੈਟਰੋਲਿੰਕਸ, ਲੀਨਾਮਰ, ਮੋਡਰਨ ਨਿਆਗਰਾ ਗਰੁੱਪ, ਨੌਰਥ ਅਮੈਰੀਕਨ ਕੰਸਟਰੱਕਸ਼ਨ ਗਰੁੱਪ ਅਤੇ ਪੰਮਰਲਿਊ ਸ਼ਾਮਲ ਹਨ।

ਉੱਧਰ ਦੂਜੇ ਪਾਸੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਨੇ ‘ਤੇ ਬੀਤੇ ਐਤਵਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ਾਂ ਵਿੱਚੋਂ ਇੱਕ ਜਹਾਜ਼ ਨੇ ਲੈਂਡ ਕੀਤਾ। ਲੌਂਗਟੇਲ ਐਵੀਏਸ਼ਨ ਦੇ ਬੋਇੰਗ 747-400 ਜਹਾਜ਼ ਦੇ ਇਸ ਏਅਰਪੋਰਟ ‘ਤੇ ਲੈਂਡ ਹੋਣ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਈਆਂ।

ਇਸ ਤੋਂ ਇਲਾਵਾ ਇਸ ਕੌਮਾਂਤਰੀ ਹਵਾਈ ਅੱਡੇ ਦੇ ਦੂਜੇ ਸਭ ਤੋਂ ਰੁਝੇਵੇਂ ਭਰੇ ਰਨਵੇਅ ਨੂੰ ਆਰਜ਼ੀ ਤੌਰ ‘ਤੇ ਕਈ ਮਹੀਨੇ ਲਈ ਬੰਦ ਕੀਤਾ ਜਾ ਰਿਹਾ ਹੈ। ਮੁਰੰਮਤ ਕਾਰਨ ਇਹ ਹਵਾਈ ਅੱਡਾ ਲਗਭਗ 7 ਮਹੀਨੇ ਬੰਦ ਰਹੇਗਾ ਤੇ ਇਸ ਦੀ ਮੁਰੰਮਤ ਦਾ ਕੰਮ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment