ਦੱਖਣੀ ਓਨਟਾਰੀਓ ‘ਚ ਤੂਫ਼ਾਨ ਤੇਜ਼ ਹੋਣ ਕਾਰਨ ਪੀਅਰਸਨ ਹਵਾਈ ਅੱਡੇ ਤੋਂ ਸੈਂਕੜੇ ਉਡਾਣਾਂ ਰੱਦ

Prabhjot Kaur
2 Min Read

ਟੋਰਾਂਟੋ : ਦੱਖਣੀ ਓਨਟਾਰੀਓ ‘ਚ ਬੁੱਧਵਾਰ ਰਾਤ ਨੂੰ ਤੂਫ਼ਾਨ ਤੇਜ਼ ਹੋਣ ਕਾਰਨ ਭਾਰੀ ਬਰਫ਼ਬਾਰੀ ਹੋ ਚੁੱਕੀ ਹੈ। ਜਿਸ ਕਾਰਨ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ ਸੈਂਕੜੇ ਉਡਾਣਾਂ ਰੱਦ ਕਰਨੀਆਂ ਪਈਆਂ ਜਦਕਿ ਕਿਊਬੈਕ ‘ਚ ਵੀ ਬਰਫ਼ਬਾਰੀ ਕਾਰਨ ਆਵਾਜਾਈ ਠੱਪ ਹੋ ਗਈ।

ਉੱਥੇ ਹੀ ਦੂਜੇ ਪਾਸੇ ਐਟਲਾਂਟਿਕ ਕੈਨੇਡਾ ‘ਚ ਭਾਰੀ ਮੀਂਹ ਪੈਣ ਦੀ ਰਿਪੋਰਟ ਹੈ। ਓਨਟਾਰੀਓ ਅਤੇ ਕਿਊਬੈਕ ਵਾਸੀਆਂ ਨੂੰ ਘਰੋਂ ਨਿਕਲਣ ਤੋਂ ਅਹਿਤਿਆਤ ਵਰਤਣ ਦਾ ਸੁਝਾਅ ਦਿੱਤਾ ਗਿਆ ਹੈ। ਗਰੇਟਰ ਟੋਰਾਂਟੋ ਏਰੀਆ, ਕਿਚਨਰ ਅਤੇ ਲੰਡਨ ਵਿਖੇ 20 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਰਿਪੋਰਟ ਹੈ ਜਦਕਿ ਪ੍ਰਿੰਸ ਐਡਵਰਡ ਕਾਊਂਟੀ, ਟੈਂਟਨ, ਕਿੰਗਸਟਨ ਅਤੇ ਸੇਂਟ ਲਾਰੈਂਸ ਰਿਵਰ ਦੇ ਨਾਲ ਲਗਦੇ ਇਲਾਕਿਆਂ ਵਿਚ 25 ਸੈਂਟੀਮੀਟਰ ਬਰਫ਼ਬਾਰੀ ਹੋਣ ਬਾਰੇ ਪਤਾ ਲੱਗਿਆ ਹੈ। ਦੂਜੇ ਪਾਸੇ ਕਿਊਬੇਕ ਦੀਆਂ ਸੜਕਾਂ ਵੀ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ।

ਮੌਂਟਰੀਅਲ, ਲਵਾਲ ਅਤੇ ਗੋਟੀਨ ਵਿਖੇ 25 ਸੈਂਟੀਮੈਂਟਰ ਤੱਕ ਸਨਅਵਾਲ ਹੋਈ। ਐਟਲਾਂਟਿਕ ਕੈਨੇਡਾ ਵਿਚ ਬਰਫ਼ਬਾਰੀ ਦੇ ਨਾਲ ਨਾਲ ਭਾਰੀ ਮੀਂਹ ਪੈਣ ਦੀ ਚਿਤਾਵਨੀ ਵੀ ਦਿੱਤੀ ਗਈ। ਫਰੈਡਰਿਕਟਨ ਅਤੇ ਸੇਂਟ ਜੌਹਨ ਸ਼ਹਿਰਾਂ ਵਿਚ 30 ਐਮ.ਐਮ. ਬਾਰਸ਼ ਹੋਣ ਦੀ ਰਿਪੋਰਟ ਹੈ ਅਤੇ ਕਈ ਥਾਵਾਂ ਤੇ ਹੜ੍ਹਾਂ ਵਰਗੇ ਹਾਲਾਤ ਬਣ ਗਏ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਰਜੈਂਟ ਕੈਰੀ ਸ਼ਮਿਡ ਨੇ ਹਾਈਵੇਅ 400 ‘ਤੇ ਵੱਡਾ ਹਾਦਸਾ ਹੋਣ ਬਾਰੇ ਜਾਣਕਾਰੀ ਦਿੰਦੇ ਦੱਸਿਆ ਜਿੱਥੇ ਇੱਕ ਟ੍ਰਾਂਸਪੋਰਟ ਟਰੱਕ ਕਾਰਨ ਦੱਖਣ ਵੱਲ ਜਾ ਰਹੀਆਂ ਤਿੰਨ ਲੇਨਜ਼ ਬਲੌਕ ਹੋ ਗਈਆਂ। ਉਨ੍ਹਾਂ ਕਿਹਾ ਕਿ ਪੂਰੇ ਗਰੇਟਰ ਟੋਰਾਂਟੋ ਏਰੀਆ ‘ਚ ਹੀ ਸਮੱਸਿਆਵਾਂ ਆ ਰਹੀਆਂ ਹਨ ਅਤੇ ਸੜਕਾਂ ਤੋਂ ਬਰਫ਼ ਹਟਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਰੀ ਸ਼ਮਿਡ ਨੇ ਕਿਹਾ ਕਿ ਜਿਥੋਂ ਤੱਕ ਸੰਭਵ ਹੋ ਸਕੇ ਆਵਾਜਾਈ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇ ਤੁਸੀਂ ਸੜਕ ‘ਤੇ ਹੋ ਤਾਂ ਪੂਰੀ ਸਾਵਧਾਨੀ ਨਾਲ ਡਰਾਈਵਿੰਗ ਕਰੋ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment