ਪੀਅਰਸਨ ਏਅਰਪੋਰਟ ‘ਤੇ 1 ਜੂਨ ਤੋਂ ਯਾਤਰੀਆਂ ਤੋਂ ਇਲਾਵਾ ਹੋਰ ਲੋਕਾਂ ਦੇ ਦਾਖ਼ਲ ਹੋਣ ‘ਤੇ ਰਹੇਗੀ ਰੋਕ

TeamGlobalPunjab
1 Min Read

ਟੋਰਾਂਟੋ: ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਨੂੰ ਅਧਿਕਾਰੀਆਂ ਵੱਲੋਂ ਸੀਮਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਟੀ ਵੱਲੋਂ ਭੇਜੇ ਗਏ ਇੱਕ ਡਾਇਰੈਕਟਿਵ ਅਨੁਸਾਰ 1 ਜੂਨ ਤੋਂ ਏਅਰਪੋਰਟ ‘ਤੇ ਯਾਤਰੀਆਂ ਨੂੰ ਛੱਡਣ ਆਉਣ ਵਾਲਿਆਂ ਜਾਂ ਲੈਣ ਆਉਣ ਵਾਲਿਆਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇੱਕਲੇ ਸਫਰ ਕਰ ਰਹੇ ਬੱਚੇ ਨੂੰ ਛੱਡਣ ਜਾਂ ਲੈਣ ਆਉਣ ਵਾਲੇ ਜਾਂ ਫਿਰ ਕਿਸੇ ਅੰਗਹੀਣ, ਅਪਾਹਜ ਵਿਅਕਤੀ ਦੀ ਸਹਾਇਤਾ ਲਈ ਨਾਲ ਆਉਣ ਵਾਲੇ ਨੂੰ ਛੋਟ ਦਿੱਤੀ ਜਾ ਸਕਦੀ ਹੈ।

ਇਨ੍ਹਾਂ ਪਾਬੰਦੀਆਂ ਤੋਂ ਉਨ੍ਹਾਂ ਵਿਅਕਤੀਆਂ ਨੂੰ ਵੀ ਛੋਟ ਹੋਵੇਗੀ ਜਿਹੜੇ ਪੀਅਰਸਨ ਉੱਤੇ ਕੰਮ ਕਰਦੇ ਹਨ। ਏਅਰਪੋਰਟ ਵਰਕਰਜ਼, ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨਾਲ ਵਰਕਡੇਅ ਤੋਂ ਪਹਿਲਾਂ, ਦੌਰਾਨ ਜਾਂ ਬਾਅਦ ਵਿੱਚ ਮੁਲਾਕਾਤ ਕਰਨੀ ਹੋਵੇ ਤਾਂ ਉਹ ਅਜਿਹਾ ਟਰਮੀਨਲ ਦੀਆਂ ਇਮਾਰਤਾਂ ਤੋਂ ਬਾਹਰ ਕਰ ਸਕਣਗੇ।

Share this Article
Leave a comment