ਬਾਲੀਵੁੱਡ ਅਦਾਕਾਰਾ ‘ਤੇ ਤੇਜ਼ਾਬੀ ਹਮਲੇ ਦੀ ਕੋਸ਼ਿਸ਼, ਰਾਡ ਨਾਲ ਕੀਤਾ ਵਾਰ, ਜ਼ਖਮੀ

TeamGlobalPunjab
2 Min Read

ਨਵੀਂ ਦਿੱਲੀ : ਫ਼ਿਲਮ ਡਾਇਰੈਕਟਰ ਅਨੁਰਾਗ ਕਸ਼ਯਪ ‘ਤੇ ਜਨਸੀ ਸੋਸ਼ਣ ਦਾ ਦੋਸ਼ ਲਗਾਉਣ ਵਾਲੀ ਅਦਾਕਾਰਾ ਪਾਇਲ ਘੋਸ਼ ‘ਤੇ ਕੁਝ ਲੋਕਾਂ ਨੇ ਹਮਲਾ ਕੀਤਾ ਹੈ, ਜਿਸ ਤੋਂ ਬਾਅਦ ਉਹ ਜ਼ਖਮੀ ਵੀ ਹੋ ਗਈ। ਅਦਾਕਾਰਾ ਨੇ ਇਸ ਸਬੰਧੀ ਖੁਦ ਜਾਣਕਾਰੀ ਦਿੰਦਿਆਂ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤੀ ਹੈ।

ਵੀਡੀਓ ‘ਚ ਪਾਇਲ ਕਹਿੰਦੀ ਨਜ਼ਰ ਆ ਰਹੀ ਹੈ, ‘ਕੱਲ੍ਹ ਮੈਂ ਕੁਝ ਦਵਾਈਆਂ ਖਰੀਦਣ ਆਪਣੇ ਘਰ ਤੋਂ ਬਾਹਰ ਗਈ ਸੀ ਜਦੋਂ ਮੈਂ ਆਪਣੀ ਕਾਰ ਦੀ ਡਾਈਰਵਰ ਸੀਟ ‘ਤੇ ਬੈਠ ਰਹੀ ਸੀ ਤਾਂ ਉਦੋਂ ਕੁਝ ਲੋਕ ਆਏ ਤੇ ਉਨ੍ਹਾਂ ਨੇ ਮੇਰੇ ‘ਤੇ ਹਮਲਾ ਕਰ ਕੀਤਾ। ਉਨ੍ਹਾਂ ਦੇ ਹੱਥਾਂ ‘ਚ ਇਕ ਬੋਤਲ ਸੀ, ਮੈਨੂੰ ਨਹੀਂ ਪਤਾ ਕਿ ਉਸ ਬੋਤਲ ‘ਚ ਕੀ ਸੀ ਪਰ ਮੈਨੂੰ ਸ਼ੱਕ ਹੈ ਕਿ ਉਸ ‘ਚ ਤੇਜ਼ਾਬ ਸੀ। ਉਨ੍ਹਾਂ ਨੇ ਮੈਨੂੰ ਰਾਡ ਨਾਲ ਮਾਰਨ ਦੀ ਕੋਸ਼ਿਸ਼ ਵੀ ਕੀਤੀ, ਮੈਂ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਕੀਤੀ ਤਾਂ ਰਾਡ ਮੇਰੇ ਉਲਟੇ ਹੱਥ ‘ਤੇ ਲੱਗ ਗਈ, ਜਿਸ ਨਾਲ ਮੇਰੇ ਹੱਥ ‘ਤੇ ਸੱਟ ਲੱਗੀ। ਸ਼ਾਇਦ ਅੱਜ ਮੈਂ ਪੁਲਿਸ ਸਟੇਸ਼ਨ ਜਾਵਾਂ ਤੇ ਐੱਫ. ਆਈ. ਆਰ. ਦਰਜ ਕਰਵਾ।”

ਅੱਗੇ ਪਾਇਲ ਨੇ ਕਿਹਾ, ‘ਮੈਨੂੰ ਨਹੀਂ ਪਤਾ… ਇਸ ਤਰ੍ਹਾਂ ਦਾ ਹਾਦਸਾ ਮੇਰੀ ਜ਼ਿੰਦਗੀ ‘ਚ ਪਹਿਲਾਂ ਕਦੇ ਨਹੀਂ ਹੋਇਆ। ਮੁੰਬਈ ‘ਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਮੈਂ ਅਜਿਹੀ ਚੀਜ਼ ਦਾ ਸਾਹਮਣਾ ਕੀਤਾ ਹੈ। ਮੈਨੂੰ ਨਹੀਂ ਪਤਾ ਕਿ ਇਹ ਕੀ ਸੀ।’

Share This Article
Leave a Comment