ਰਣਬੀਰ-ਆਲੀਆ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ

Rajneet Kaur
1 Min Read

ਨਿਊਜ਼ ਡੈਸਕ: ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਘਰ ਬੇਟੀ ਨੇ ਜਨਮ ਲਿਆ ਹੈ। ਡਿਲੀਵਰੀ ਦੇ ਕਰੀਬ ਚਾਰ ਦਿਨ ਬਾਅਦ ਅੱਜ ਆਲੀਆ ਭੱਟ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।

ਦੱਸ ਦੇਈਏ ਕਿ ਫਿਲਹਾਲ ਰਣਬੀਰ ਆਲੀਆ ਦੀ ਬੇਟੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਕਪੂਰ ਪਰਿਵਾਰ ਦੇ ਸਭ ਤੋਂ ਛੋਟੇ ਮੈਂਬਰ ਦੀ ਪਹਿਲੀ ਤਸਵੀਰ ਜ਼ਰੂਰ ਸਾਹਮਣੇ ਆਈ ਹੈ ਅਤੇ ਇਹ ਫਰਜ਼ੀ ਜਾਂ ਮੋਰਫਡ ਨਹੀਂ ਹੈ। ਅੱਜ ਸਵੇਰੇ ਆਲੀਆ ਅਤੇ ਰਣਬੀਰ ਆਪਣੀ ਬੇਟੀ ਨਾਲ ਹਸਪਤਾਲ ਤੋਂ ਘਰ ਆਏ ਹਨ। ਵੀਡੀਓ ‘ਚ ਆਲੀਆ ਕਾਲੇ ਰੰਗ ਦੀ ਕਮੀਜ਼ ‘ਚ ਨਜ਼ਰ ਆ ਰਹੀ ਹੈ ਅਤੇ ਉਸ ਦੇ ਨਾਲ ਰਣਬੀਰ ਕਪੂਰ ਬਲੈਕ ਹੂਡੀ ‘ਚ ਬੈਠੇ ਹਨ।  ਉਨ੍ਹਾਂ ਦੀ ਬੇਟੀ ਰਣਬੀਰ ਦੀ ਗੋਦ ‘ਚ  ਹੈ।

ਬੇਟੀ ਦਾ ਚਿਹਰਾ ਤਾਂ ਦਿਖਾਈ ਨਹੀਂ ਦੇ ਰਿਹਾ, ਪਰ ਗੁਲਾਬੀ ਅਤੇ ਕਰੀਮ ਵਾਲੀ ਬੇਬੀ ਚਾਦਰ ਵਿਚ ਦਿਖਾਈ ਦੇ ਰਹੀ ਹੈ। ਰਣਬੀਰ ਆਪਣੀ ਬੇਟੀ ਨੂੰ ਕੈਮਰੇ ਦੀ ਫਲੈਸ਼ ਤੋਂ ਬਚਾਉਣ ਲਈ ਆਪਣੇ ਹੱਥਾਂ ਨਾਲ  ਚਿਹਰਾ ਢੱਕ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment