Home / ਜੀਵਨ ਢੰਗ / ਕੋਰੋਨਾ ਕਾਲ ‘ਚ ਦਫ਼ਤਰ ਜਾਂਦੇ ਰੱਖੋ ਇਹਨਾਂ ਗੱਲਾਂ ਦਾ ਖਾਸ ਧਿਆਨ

ਕੋਰੋਨਾ ਕਾਲ ‘ਚ ਦਫ਼ਤਰ ਜਾਂਦੇ ਰੱਖੋ ਇਹਨਾਂ ਗੱਲਾਂ ਦਾ ਖਾਸ ਧਿਆਨ

ਨਿਊਜ਼ ਡੈਸਕ : ਕੋਰੋਨਾ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਜ਼ਿਆਦਾਤਰ ਦਫ਼ਤਰਾਂ ਨੇ ਵਰਕ ਫਰੋਮ ਹੋਮ ਕਰ ਦਿੱਤਾ ਹੈ ਤੇ ਕਈ ਜਗ੍ਹਾ ਗਿਣੇ-ਚੁਣੇ ਕਰਮਚਾਰੀਆਂ ਨੂੰ ਆਉਣ ਦੀ ਆਗਿਆ ਹੈ। ਇਸ ਲਈ ਜੇ ਤੁਹਾਨੂੰ ਵੀ ਦਫ਼ਤਰ ਜਾਣਾ ਪੈ ਰਿਹਾ ਹੈ ਤਾਂ ਬਹੁਤ ਸੰਭਾਲ ਕੇ ਰਹਿਣ ਦੀ ਜ਼ਰੂਰਤ ਹੈ। ਦਫ਼ਤਰ ਜਾਂਦੇ ਰੱਖੋ ਇਹਨਾਂ ਗੱਲਾਂ ਦਾ ਖਾਸ ਧਿਆਨ –

⦁ ਪਬਲਿਕ ਟਰਾਂਸਪੋਰਟ ‘ਚ ਯਾਤਰਾ ਕਰਨ ਤੋਂ ਬਚੋ, ਇਹ ਸੁਰੱਖਿਅਤ ਨਹੀਂ ਹੈ। ਜਦ ਵੀ ਤੁਸੀਂ ਮੈਟਰੋ, ਬੱਸ ਜਾਂ ਕਿਸੇ ਪਬਲਿਕ ਟਰਾਂਸਪੋਰਟ ਦੁਆਰਾ ਯਾਤਰਾ ਕਰਦੇ ਹੋ ਤਾਂ ਦੂਜੇ ਯਾਤਰੀਆਂ ਤੋਂ ਦੂਰੀ ਬਣਾ ਰੱਖੋ ਤੇ ਵਾਹਨ ਦੀ ਸੀਟ, ਗਲਾਸ ਤੇ ਪੋਲਸ ਆਦਿ ਨੂੰ ਹੱਥ ਨਾ ਲਗਾਓ।

⦁ ਦਫ਼ਤਰ ‘ਚ ਸਭ ਦੀ ਜ਼ਿੰਮੇਵਾਰੀ ਹੈ ਕਿ ਆਪਸ ‘ਚ ਗੱਲ ਕਰਦੇ ਸਮੇਂ ਵੀ ਇਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾ ਰੱਖੋ, ਮਾਸਕ ਪਾ ਕੇ ਰੱਖੋ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਦੇ ਰਹੋ।

⦁ ਦਫ਼ਤਰ ‘ਚ ਇਕ ਦੂਜੇ ਨਾਲ ਹੱਥ ਮਿਲਾਉਣ, ਗਲੇ ਮਿਲਣ ਦੀ ਬਜਾਏ ਦੂਰੋਂ ਹਾਏ, ਹੈਲੋ ਕਰਨਾ ਜ਼ਿਆਦਾ ਵਧੀਆ ਰਹੇਗਾ।

⦁ ਇਸਦੇ ਇਲਾਵਾ ਕਿਸੇ ਨਾਲ ਖਾਣ-ਪਾਣ ਵਾਲੀਆਂ ਚੀਜ਼ਾਂ ਆਦਿ ਸ਼ੇਅਰ ਨਾ ਕਰੋ।

⦁ ਦਫ਼ਤਰ ‘ਚ ਆਪਣੀ ਸੀਟ ‘ਤੇ ਬੈਠ ਕੇ ਹੀ ਕੰਮ ਕਰੋ।

⦁ ਆਲੇ-ਦੁਆਲੇ ਸਫ਼ਾਈ ਰੱਖ।

⦁ ਦੂਜਿਆਂ ਦੀ ਸੀਟ ‘ਤੇ ਜਾਣ ਤੋਂ ਬਚੋ।

⦁ ਸਾਥੀਆਂ ਨਾਲ ਗੱਲਬਾਤ ਕਰਦੇ ਸਮੇਂ 6 ਫੁੱਟ ਦੀ ਦੂਰੀ ਬਣਾ ਕੇ ਰੱਖੋ।

⦁ ਮਾਸਕ ਹਮੇਸ਼ਾ ਪਾਈ ਰੱਖੋ ਕਿਉਂਕਿ ਹੁਣ ਵਾਇਰਸ ਹਵਾ ਰਾਹੀਂ ਵੀ ਫੈਲਦਾ ਹੈ।

Check Also

ਕੋਰੋਨਾ ਵਾਇਰਸ ਨੂੰ ਬੱਚਿਆ ਤੋਂ ਕਿਵੇਂ ਰਖੀਏ ਦੂਰ, ਹੋਮ ਆਈਸੋਲੇਸ਼ਨ ਤੋਂ ਲੈ ਕੇ ਉਨ੍ਹਾਂ ਦੇ ਆਕਸੀਜਨ ਲੈਵਲ ਬਾਰੇ ਜਾਣਕਾਰੀ

ਨਿਊਜ਼ ਡੈਸਕ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਜਿਥੇ ਪਹਿਲਾਂ ਕਿਹਾ ਜਾਂਦਾ ਸੀ ਕਿ ਕੋਵਿਡ …

Leave a Reply

Your email address will not be published. Required fields are marked *