ਪਿੰਡ ਦੀ ਪੰਚਾਇਤ ਦਾ ਸ਼ਰੇਆਮ ਧੱਕਾ, ਲਗਾਇਆ ਟੋਲ ਟੈਕਸ, ਹੁਣ ਹੋਵੇਗੀ ਸਖਤ ਕਾਰਵਾਈ

Global Team
3 Min Read

ਪਟਿਆਲਾ: ਨਜਾਇਜ਼ ਤੌਰ ‘ਤੇ ਕਾਰ ਡਰਾਵਈਵਰ ਤੋਂ ਪਟਿਆਲਾ ਦੇ ਪਿੰਡ ਮਾੜੂ ਦੇ ਨੌਜਵਾਨ ਟੋਲ ਟੈਕਸ ਵਸੂਲ ਕਰ ਰਹੀ ਹਨ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਪਿੰਡ ਦੇ ਲੋਕ ਇਕ ਰਾਹਗੀਰ ਨੂੰ ਕਹਿ ਰਹੇ ਹਨ ਕਿ ਜੇਕਰ ਪਿੰਡ ‘ਚੋਂ ਲੰਘਣਾ ਹੈ ਤਾਂ 200 ਰੁਪਏ ਟੈਕਸੀ ਦੀ ਪਰਚੀ ਦੇਣੀ ਪਵੇਗੀ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਪਿੰਡ ਦੇ ਲੋਕ ਇਕ ਰਾਹਗੀਰ ਨੂੰ ਕਹਿ ਰਹੇ ਹਨ ਕਿ ਜੇਕਰ ਪਿੰਡ ‘ਚੋਂ ਲੰਘਣਾ ਹੈ ਤਾਂ 200 ਰੁਪਏ ਟੈਕਸੀ ਦੀ ਪਰਚੀ ਦੇਣੀ ਪਵੇਗੀ। ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀਅਂ ਸੜਕਾਂ ਦੀ ਮਾੜੀ ਹਾਲਾਤ ਹੈ ਤੇ ਰਾਹਗੀਰਾਂ ਦੇ ਲੰਘਣ ਵਾਲਾ ਪੁੱਲ ਪਿੰਡ ਦਾ ਹੈ ਤੇ ਸੜਕਾ ਦੀ ਮਾੜੀ ਹਾਲਤ ਨੂੰ ਸੁਧਾਰਨ ਲਈ ਇਹ ਪਰਚੀ ਲਗਾਈ ਗਈ, ਸਰਪੰਚ ਨੇ ਦੱਸਿਆ ਕਿ ਇਸ ਬਾਬਤ ਪੰਚਾਇਤ ਨੇ ਮਤਾ ਵੀ ਪਾਇਆ ਹੈ ਤੇ ਹਰ ਵਾਹਨ ‘ਤੇ ਰੇਟ ਤੈਅ ਕੀਤਾ ਹੈ।

ਦਰਅਸਲ ਕਿਸਾਨ ਅੰਦੋਲਨ ਕਰਕੇ NH 44 ਸ਼ੰਭੂ ਸਰਹੱਦ ਨੇੜੇ ਬੰਦ ਪਿਆ। ਜਿਹੜੇ ਲੋਕ ਪੰਜਾਬ ਨੂੰ ਆਉਂਦੇ ਜਾਂ ਦਿੱਲੀ ਨੂੰ ਜਾਂਦੇ ਨੇ ਤਾਂ ਉਹਨਾਂ ਨੂੰ ਪਿੰਡਾਂ ਵਿਚੋਂ ਨਿਕਲਣੇ ਕੇ ਜਾਣਾ ਪੈਂਦਾ। ਖਾਸ ਕਰਕੇ ਜ਼ਿਆਦਤਰ ਲੋਕ ਪਟਿਆਲਾ ਜਿਲ੍ਹੇ ਦੇ ਪਿੰਡਾਂ ‘ਚੋਂ ਨਿਕਲਦੇ ਹਨ।   ਦੂਜੇ ਪਾਸੇ ਇਹਨਾਂ ਨੌਜਵਾਨਾਂ ਨੇ ਓਪਰੋ ਗੁੰਢਾ ਟੈਕਸ ਲਗਾ ਦਿੱਤਾ ਗਿਆ ਹਲਾਂਕਿ ਇਹਨਾਂ ਦਾ ਇਹ ਧੰਦਾ ਜ਼ਿਅਦਾਦੇਰ ਨਹੀਂ ਚੱਲ ਸਕਿਆ। ਕਾਰ ਡਰਾਈਵਰ ਵੱਲੋਂ ਬਣਾਈ ਵੀਡੀਓ ਦਿਨ ਚੜ੍ਹੇ ਵਾਇਰਲ ਹੋ ਗਈ ਤੇ ਪੰਜਾਬ ਪੁਲਿਸ ਦੇ ਧੱਕੇ ਚੜ੍ਹ ਗਈ ਇਸ ਤੋਂ ਬਾਅਦ ਇਹਨਾਂ ‘ਤੇ ਜਬਰੀ ਵਸੂਲੀ ਦਾ ਪਰਚਾ ਦਰਜ ਕਰ ਲਿਆ ਗਿਆ।

ਪਿੰਡ ਦੇ ਸਰਪੰਚ ਨੇ ਕਿਹਾ ਕਿ ਕਿਸਾਨਾਂ ਦੇ ਧਰਨੇ ਕਰਕੇ ਸਾਡੇ ਪਿੰਡਾਂ ‘ਚੋਂ ਟ੍ਰਾਫਿਕ ਨਿਕਲਦੀ ਤੇ ਰੋਡ ਟੁੱਟ ਰਹੇ ਹਨ ਇਸੇ ਲਈ ਅਸੀਂ ਅਜਿਹਾ ਕੀਤਾ। ਪਟਿਆਲਾ ਦੇ ਐਸਐਸਪੀ ਨੇ ਇਕ ਨਿੱਜੀ ਚੈਨਲ ਨਾਲ ਗੱਲ਼ ਕਰਦਿਆਂ ਕਿਹਾ ਕਿ ਵਸੂਲੀ ਕਰਨ ਦਾ ਪਿੰਡ ਦੀ ਪੰਚਾਇਤ ਨੂੰ ਕੋਈ ਅਧਿਕਾਰ ਨਹੀਂ ਹੈ, ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਭੇਜ ਦਿੱਤੀਆਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment