ਪਟਿਆਲਾ, 16 ਅਕਤੂਬਰ: ਐਸ.ਐਸ.ਪੀ. ਪਟਿਆਲਾ ਸ੍ਰੀ ਵਿਕਰਮਜੀਤ ਨੇ ਮਿਤੀ 12-10-2020 ਨੂੰ ਜਾਰੀ ਕੀਤੇ ਪ੍ਰੈਸ ਨੋਟ ਦੀ ਲੜੀ ਵਿੱਚ ਦੱਸਿਆ ਕਿ, ਨਾਭਾ-ਛੀਟਾਵਾਲਾ ਰੋਡ ਤੋ ਪਿਸਟਲ ਪੁਆਇੰਟ ਤੋਂ ਮਿਤੀ 06/10/2020 ਨੂੰ ਸਵਿਫਟ ਕਾਰ ਖੋਹਣ ਸਬੰਧੀ ਦਰਜ ਹੋਏ ਮੁਕੱਦਮਾ ਨੰਬਰ 232 ਮਿਤੀ 08/10/2020 ਅ/ਧ 392,34 ਹਿੰ:ਦਿੰ: 25 ਅਸਲਾ ਐਕਟ ਥਾਣਾ ਸਦਰ ਨਾਭਾ ਜਿਲਾ ਪਟਿਆਲਾ ਵਿੱਚ ਗਗਨਦੀਪ ਸਿੰਘ ਗੱਗੀ ਲਾਹੋਰੀਆਂ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹਨਾ ਦੇ ਨਾਮ ਬਿੱਕਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੱਟਿਆਵਾਲੀ ਥਾਣਾ ਕੰਵਰਵਾਲਾ ਜਿਲਾ ਸ੍ਰੀ ਮੁਕਤਸਰ ਅਤੇ ਜਸਵਿੰਦਰ ਸਿੰਘ ਉਰਫ ਕਾਲੂ ਬਾਬਾ ਪੁੱਤਰ ਰਾਮ ਸਿੰਘ ਵਾਸੀ ਮ:ਨੰ: 11 ਗਲੀ ਨੰਬਰ 01 ਵਾਰਡ ਨੰਬਰ 10 ਅਜੀਤ ਨਗਰ ਮਲੋਟ ਜਿਲਾ ਸ੍ਰੀ ਮੁਕਤਸਰ ਸਾਹਿਬ ਹਨ ਇਹਨਾਂ ਪਾਸੋਂ ਹੁਣ ਤੱਕ 05 ਅਸਲੇ ਸਮੇਤ 19 ਰੋਂਦ ਬਰਾਮਦ ਹੋਏ ਹਨ। ਗਗਨਦੀਪ ਸਿੰਘ ਗੱਗੀ ਲਾਹੋਰੀਆਂ ਜੋ ਕਿ ਦਿਲਪ੍ਰੀਤ ਬਾਬੇ ਦੇ ਨਾਲ ਸੰਪਰਕ ਵਿੱਚ ਚੱਲਿਆ ਆ ਰਿਹਾ ਸੀ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਸ੍ਰੀ ਹਰਮੀਤ ਸਿੰਘ ਹੁੰਦਲ, ਐਸ.ਪੀ(ਇੰਨਵੈ) ਪਟਿਆਲਾ, ਸ੍ਰੀ ਕ੍ਰਿਸਨ ਕੁਮਾਰ ਬਰੁ੍ਹਖੇ ਡੀ.ਐਸ.ਪੀ(ਡੀ) ਪਟਿਆਲਾ ਦੀ ਨਿਗਰਾਨੀ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀਆਂ ਵੱਖ ਵੱਖ ਪਲਿਸ ਪਾਰਟੀਆ ਵੱਲੋਂ ਸਾਰੇ ਗਿਰੋਹ ਦੇ ਮੈਬਰਾ ਨੂੰ ਗ੍ਰਿਫਤਾਰ ਕਰਨ ਲਈ ਅਤੇ ਅਸਲੇ ਐਮੋਨੀਸਨ ਦੀ ਬਰਾਮਦਗੀ ਲਈ ਵਿਸੇਸ ਮੁਹਿੰਮ ਪਟਿਆਲਾ ਪੁਲਿਸ ਵੱਲੋ ਚਲਾਈ ਜਾ ਰਹੀ ਹੈ।
ਜਿੰਨ੍ਹਾਂ ਨੇ ਅੱਗੇ ਦੱਸਿਆ ਕਿ ਗੱਗੀ ਲਾਹੋਰੀਆਂ ਦੇ ਕਰੀਬੀ ਸਾਥੀ ਬਿੱਕਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੱਟਿਆਵਾਲੀ ਥਾਣਾ ਕੰਵਰਵਾਲਾ ਜਿਲਾ ਸ੍ਰੀ ਮੁਕਤਸਰ ਨੂੰ ਮਿਤੀ 14/10/2020 ਨੂੰ ਰੋਹਟੀ ਪੁਲਿਸ ਨਾਭਾ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਪਿਸਤੋਲ ਦੇਸੀ 315 ਬੋਰ ਸਮੇਤ 03 ਰੋਦ ਜਿੰਦਾ 315 ਬੋਰ ਅਤੇ ਇਕ ਪਿਸਤੋਲ ਦੇਸੀ 12 ਬੋਰ ਸਮੇਤ 04 ਰੋਦ ਜਿੰਦਾ 12 ਬੋਰ ਬਰਾਮਦ ਕੀਤੇ ਗਏ ਅਤੇ ਮਿਤੀ 14/10/20 ਹੀ ਗਗਨਦੀਪ ਸਿੰਘ ਗੱਗੀ ਲਾਹੋਰੀਆਂ ਪਾਸੋਂ ਦੋਰਾਨੇ ਪੁਲਿਸ ਰਿਮਾਡ ਇਕ ਪਿਸਤੋਲ ਦੇਸੀ 315 ਬੋਰ ਸਮੇਤ 02 ਰੋਦ ਜਿੰਦਾ 315 ਬੋਰ ਅਤੇ ਇਕ ਖੋਲ ਰੋਦ 315 ਬੋਰ ਸੰਗਰੂਰ ਰੋਡ ਨੇੜੇ ਰਾਜਗੜ੍ਹ ਇਕ ਢਾਬੇ ਦੀ ਬੈਕ ਸਾਇਡ ਤੋ ਬਰਾਮਦ ਕੀਤਾ ਗਿਆ ਹੈ।ਗਗਨਦੀਪ ਸਿੰਘ ਗੱਗੀ ਲਾਹੋਰੀਆਂ ਵੱਲੋ ਇਹ ਪਿਸਤੋਲ ਬੱਦੀ (ਹਿਮਾਚਲ ਪ੍ਰਦੇਸ) ਦੀ ਵਾਰਦਾਤ ਵਿੱਚ ਵਰਤਿਆ ਸੀ ਅਤੇ ਦਿਲਪ੍ਰੀਤ ਸਿੰਘ ਬਾਬੇ ਦੇ ਕਹਿਣ ਪਰ ਫਾਇਰਿੰਗ ਕੀਤੀ ਗਈ ਸੀ।
ਇਸ ਗਿਰੋਹ ਦਾ ਇਕ ਹੋਰ ਸਰਗਰਮ ਮੈਬਰ (ਜੋ ਕਿ ਗਗਨਦੀਪ ਸਿੰਘ ਗੱਗੀ ਲਾਹੋਰੀਆਂ) ਦਾ ਸਾਥੀ ਜਸਵਿੰਦਰ ਸਿੰਘ ਕਾਲੂ ਬਾਬਾ ਪੁੱਤਰ ਰਾਮ ਸਿੰਘ ਵਾਸੀ ਮ:ਨੰ: 10 ਵਾਰਡ ਨੰਬਰ 11 ਗਲੀ ਨੰਬਰ 01 ਅਜੀਤ ਨਗਰ ਮਲੋਟ ਜਿਲਾ ਸ੍ਰੀ ਮੁਕਤਸਰ ਸਾਹਿਬ ਨੂੰ ਕੱਲ ਮਿਤੀ 15/10/2020 ਨੂੰ ਬੱਸ ਅੱਡਾ ਮਰਦਾਹੜੀ ਪਟਿਆਲਾ ਬਲਵੇੜਾ ਰੋਡ ਤੋ ਪਟਿਅਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ ਇਕ ਪਿਸਟਲ 32 ਬੋਰ ਸਮੇਤ 06 ਰੋਦ ਅਤੇ ਇਕ ਪਿਸਤੋਲ ਦੇਸੀ 32 ਬੋਰ ਸਮੇਤ 03 ਰੋਦ 32 ਬੋਰ ਬਰਾਮਦ ਕੀਤੇ ਗਏ ਜਿਸ ਸਬੰਧੀ ਮੁਕੱਦਮਾ ਨੰਬਰ 208 ਮਿਤੀ 15/10/2020 ਅ/ਧ 25/54/59 ਅਸਲਾ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ।
ਇਸ ਗਿਰੋਹ ਤੋ 05 ਹੋਰ ਅਸਲੇ ਤੇ ਐਮੋਨੀਲਨ ਬਰਾਮਦ ਕੀਤੇ ਗਏ ਹਨ ਜਿਹਨਾ ਵਿੱਚ 02 ਪਿਸਤੋਲ 32 ਬੋਰ ਸਮੇਤ 09 ਰੋਦ 32 ਬੋਰ, 02 ਪਿਸਤੋਲ 315 ਬੋਰ ਸਮੇਤ 06 ਰੋਦ 315 ਬੋਰ ਅਤੇ 01 ਪਿਸਤੋਲ 12 ਬੋਰ ਸਮੇਤ 04 ਰੋਦ 12 ਬੋਰ ਦੇ ਕਾਰਤੂਸ ਬਰਾਮਦ ਹੋਏ ਹਨ। ਇਸ ਤਰਾਂ ਹੁਣ ਤੱਕ ਇਸ ਗਿਰੋਹ ਤੋ ਕੁਲ 07 ਹਥਿਆਰਾ ਸਮੇਤ 34 ਰੋਂਦ ਅਤੇ ਇੱਕ ਖੋਲ ਬ੍ਰਾਮਦ ਕੀਤੇ ਜਾ ਚੁੱਕੇ ਹਨ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਗਗਨਦੀਪ ਸਿੰਘ ਗੱਗੀ ਲਾਹੋਰੀਆ ਤੇ ਕੁਲਵੰਤ ਸਿੰਘ ਅਤੇ ਬਿੱਕਰ ਸਿੰਘ ਨੂੰ ਪੇਸ ਅਦਾਲਤ ਕਰਕੇ ਮਿਤੀ 19/10/20 ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਸੀ ਤੇ ਦੋਸੀ ਦਿਲਪ੍ਰੀਤ ਸਿੰਘ ਬਾਬਾ ਨੂੰ ਪੇਸ ਕਰਕੇ ਮਿਤੀ 17/10/20 ਤੱਕ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਅਤੇ ਦੋਸ਼ੀ ਜ਼ਸਵਿੰਦਰ ਸਿੰਘ ਉਰਫ ਕਾਲੂ ਬਾਬਾ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਅਤੇ ਇਹਨਾ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਗਗਨਦੀਪ ਸਿੰਘ ਗੱਗੀ ਲਾਹੋਰੀਆਂ ਤੇ ਕੁਲਵੰਤ ਸਿੰਘ ਜੱਗੂ ਪਾਸੋਂ ਸਮੇਤ 02 ਅਸਲੇ ਤੇ ਖੋਹ ਕੀਤੀ ਕਾਰ ਮਿਤੀ 11/10/2020 ਨੂੰ ਬਰਾਮਦ ਕੀਤੀ ਸੀ।