ਡਰੱਗ ਕੇਸ : ਅੱਜ ਹੋਵੇਗੀ ਬੰਬਈ ਹਾਈਕੋਰਟ ‘ਚ ਆਰੀਅਨ ਖ਼ਾਨ ਦੀ ਸੁਣਵਾਈ

TeamGlobalPunjab
1 Min Read

ਮੁੰਬਈ- ਅਦਾਕਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਮੁੰਬਈ ਕਰੂਜ਼ ਡਰੱਗਸ ਮਾਮਲੇ ‘ਚ ਆਰਥਰ ਰੋਡ ਜੇਲ੍ਹ ‘ਚ ਬੰਦ ਹੈ। ਅੱਜ 26 ਅਕਤੂਬਰ ਆਰੀਅਨ ਦੀ ਜ਼ਮਾਨਤ ਪਟੀਸ਼ਨ ‘ਤੇ ਬੰਬਈ ਹਾਈਕੋਰਟ  ਸੁਣਵਾਈ ਕਰੇਗਾ। ਇਸ ਮਾਮਲੇ ‘ਚ ਗ੍ਰਿਫਤਾਰ ਫੈਸ਼ਨ ਮਾਡਲ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ ‘ਤੇ ਵੀ ਸੁਣਵਾਈ ਹੋਵੇਗੀ।

20 ਅਕਤੂਬਰ ਨੂੰ ਮੁੰਬਈ ਨੂੰ ਸੈਸ਼ਨ ਕੋਰਟ ਨੇ ਆਰੀਅਨ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਕੇ ਉਨ੍ਹਾਂ ਨੂੰ 30 ਅਕਤੂਬਰ ਤਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਸੀ ਪਰ ਇਸ ਦੌਰਾਨ ਆਰੀਅਨ ਦੇ ਵਕੀਲ ਨੇ ਬੰਬੇ ਹਾਈ ਕੋਰਟ ‘ਚ ਜ਼ਮਾਨਤ ਪਟੀਸ਼ਨ ਦਾਖਲ ਕਰ ਦਿੱਤੀ ਸੀ ਜਿਸ ‘ਤੇ ਅੱਜ ਸੁਣਵਾਈ ਕੀਤੀ ਜਾਵੇਗੀ। ਭਾਵ ਅੱਜ ਇਕ ਵਾਰ ਫਿਰ ਆਰੀਅਨ ਦੀ ਰਿਹਾਈ ‘ਤੇ ਸਭ ਦੀਆਂ ਨਜ਼ਰਾਂ ਹੋਣਗੀਆਂ ਕਿ ਕੀ ਸ਼ਾਹਰੁਖ਼ ਖਾਨ ਦੇ ਬੇਟੇ ਨੂੰ ਬੇਲ ਮਿਲੇਗੀ ਜਾਂ ਉਨ੍ਹਾਂ ਨੂੰ ਹਾਲੇ ਵੀ ਕੁਝ ਦਿਨ ਹੋਰ ਜੇਲ੍ਹ ‘ਚ ਰਹਿਣਾ ਪਵੇਗਾ।ਜੇਕਰ ਅੱਜ ਉਸ ਨੂੰ ਜ਼ਮਾਨਤ ਨਹੀਂ ਮਿਲਦੀ ਤਾਂ ਮੁਸ਼ਕਿਲ ਵੱਧਦੀ ਦਿਖ ਰਹੀ ਹੈ। ਕੋਰਟ 29 ਅਕਤੂਬਰ ਸ਼ੁੱਕਰਵਾਰ ਤੱਕ ਖੁੱਲ੍ਹਿਆ ਹੈ। ਉਸ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੈ। ਫਿਰ ਦੀਵਾਲੀ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ। ਹਾਲਾਂਕਿ ਸ਼ਨੀਵਾਰ ਨੂੰ ਕੋਰਟ ‘ਚ ਕੇਸ ਦੀ ਫਾਈਲਿੰਗ ਤਾਂ ਹੁੰਦੀ ਹੈ ਪਰ ਸੁਣਵਾਈ ਦਾ ਫ਼ੈਸਲਾ ਜੱਜ ਲਏ ਤਾਂ ਹੋ ਸਕਦਾ ਹੈ।

Share this Article
Leave a comment