ਸਿੱਖ ਉਬਰ ਡਰਾਇਵਰ ਨੇ ਬਦਸਲੂਕੀ ਦੇ ਲਗਾਏ ਦੋਸ਼, ਮੁਲਜ਼ਮ ਨੇ ਮੰਨਣ ਤੋਂ ਕੀਤਾ ਇਨਕਾਰ

TeamGlobalPunjab
1 Min Read

ਵਾਸ਼ਿੰਗਟਨ : ਬੀਤੇ ਦਿਨੀਂ ਇਕ ਸਿੱਖ ਉਬਰ ਡਰਾਇਵਰ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਸੀ। ਸਿੱਖ ਡਰਾਇਵਰ ਵੱਲੋਂ ਯਾਤਰੀ ਬਣ ਕੇ ਆਏ 22 ਸਾਲਾ ਵਿਅਕਤੀ ‘ਤੇ ਗਲਤ ਸ਼ਬਦਾਵਲੀ ਵਰਤਣ ਅਤੇ ਗਲਤ ਸਲੂਕ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਜਿਨ੍ਹਾਂ ਨੂੰ ਮੁਲਜ਼ਮ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ।

ਬੈਲਿੰਘਮ ਹੇਰਲਡ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਗਿਰੀਫਿਨ ਸਯਰਜ਼ ਨਾਮ ਦੇ ਵਿਅਕਤੀ ਨੇ ਵਟਕਾਮ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਇਸ ਵਿਅਕਤੀ ‘ਤੇ ਕਥਿਤ ਤੌਰ ਤੇ ਇੱਕ ਉਬਰ ਡਰਾਈਵਰ ਜੋ ਪੱਗ ਬੰਨ੍ਹਦਾ ਸੀ ਅਤੇ ਸਿੱਖ ਧਰਮ ਦਾ ਪੈਰੋਕਾਰ ਹੈ, ਵੱਲੋਂ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਜਦੋਂ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਦਸਤਾਵੇਜ਼ ਦਿਖਾਉਂਦੇ ਹੋਏ ਸਯਰਸ ਨੇ ਕਿਹਾ ਕਿ ਉਹ ਉਬਰ ਡਰਾਈਵਰ ਦੀ ਗੱਡੀ ਵਿਚ ਸਵਾਰ ਹੋ ਕੇ ਗਿਆ ਸੀ ਪਰ ਉਸ ਨੇ ਹਮਲਾ ਕੀਤੇ ਜਾਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ।

ਸਯਅਰਸ ਨੂੰ ਅਦਾਲਤ ਦੇ ਰਿਕਾਰਡ ਅਨੁਸਾਰ, ਦਸੰਬਰ 6 ਨੂੰ ਜ਼ਮਾਨਤ ‘ਤੇ ਵਟਕਾਮ ਕਾਉਂਟੀ ਜੇਲ ਤੋਂ ਰਿਹਾ ਕੀਤਾ ਗਿਆ ਸੀ।

- Advertisement -

ਜਾਣਕਾਰੀ ਮੁਤਾਬਿਕ ਇਸ ਕੇਸ ‘ਤੇ ਇੱਕ ਵਾਰ ਫਿਰ ਤੋਂ  ਜਨਵਰੀ ਮਹੀਨੇ ‘ਚ ਸੁਣਵਾਈ ਹੋਵੇਗੀ।

ਇਹ ਘਟਨਾ 5 ਦਸੰਬਰ ਨੂੰ ਵਾਸ਼ਿੰਗਟਨ ਦੇ ਸ਼ਹਿਰ ਬੈਲਿੰਗਮ ਵਿੱਚ ਵਾਪਰੀ ਸੀ ਜਦੋਂ ਸਿੱਖ ਉਬਰ ਡਰਾਈਵਰ ਨੇ ਗਿਰੀਫਿਨ ਲੇਵੀ ਸਯਅਰ ‘ਤੇ ਦੋਸ਼ ਲਾਏ ਸਨ।

Share this Article
Leave a comment