ਡੋਡੋਮਾ : ਤੰਜਾਨਿਆ *ਚ ਇੱਕ ਜਹਾਜ ਦੇ ਕ੍ਰੈਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਪ੍ਰਿਸ਼ੀਜਨ ਏਅਰਲਾਈਨਜ਼ ਦਾ ਦਾ ਜਹਾਜ ਜਦੋਂ ਬੁਕੇਬਾ *ਚ ਲੈਂਡ ਹੋ ਰਿਹਾ ਸੀ ਤਾਂ ਅਚਾਨਕ ਕਿਸੇ ਕਾਰਨ ਪਾਇਲਟ ਦਾ ਕੰਟਰੋਲ ਛੁੱਟ ਗਿਆ। ਜਿਸ ਕਾਰਨ ਜਹਾਜ ਤੁਰੰਤ ਹੀ ਝੀਲ *ਚ ਕ੍ਰੈਸ਼ ਹੋ ਗਿਆ। ਇਸ ਤੋਂ ਤੁਰੰਤ ਬਾਅਦ ਰੈਸਕਿਊ ਟੀਮਾਂ ਨੇ ਮੌਕੇ *ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਫਿਲਹਾਲ ਤੱਕ 23 ਯਾਤਰੀ ਬਚਾਅ ਲਏ ਗਏ ਹਨ ਜਦੋਂ ਕਿ 26 ਅਜੇ ਵੀ ਲਾਪਤਾ ਹਨ।
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਿਕ ਜਹਾਜ *ਚ 49 ਯਾਤਰੀ ਸਵਾਰ ਸਨ।ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਿਕ ਇਹ ਹਾਦਸ ਹਵਾਈ ਅੱਡੇ ਤੋਂ ਤਕਰੀਬਨ 100 ਮੀਟਰ ਦੂਰ ਵਾਪਰਿਆ। ਰੈਸਕਿਊ ਆਪ੍ਰੇਸ਼ਨ ਲਗਾਤਾਰ ਜਾਰੀ ਹਨ। ਇਹ ਜਹਾਜ ਯਾਤਰੂਆਂ ਨੂੰ ਲੈ ਕੇ ਕਾਗੇਰਾ ਵੱਲ ਜਾ ਰਿਹਾ ਸੀ । ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ *ਚ ਸਾਫ ਦਿਖਾਈ ਦਿੰਦਾ ਹੈ ਕਿ ਜਹਾਜ ਪੂਰੀ ਤਰ੍ਹਾਂ ਪਾਣੀ *ਚ ਡੁੱਬ ਗਿਆ ਸੀ। ਜਦੋਂ ਕਿ ਰੈਸਕਿਊ ਟੀਮਾਂ ਲਗਾਤਾਰ ਯਾਤਰੂਆਂ ਨੂੰ ਬਚਾਉੁਣ ਲਈ ਯਤਨਸ਼ੀਲ ਹਨ। ਲਗਾਤਾਰ ਜਹਾਜ ਨੂੰ ਕ੍ਰੇਨਾਂ ਦੀ ਮਦਦ ਨਾਲ ਪਾਣੀ *ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਧਰ ਰਾਸ਼ਟਰਪਤੀ ਸਾਮਿਆ ਸੁਲੁਹੂ ਹਸਨ ਵੱਲੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।