Home / ਸੰਸਾਰ / ਜਦੋਂ ਜਹਾਜ਼ ‘ਚ ਬੈਠੀ ਮਹਿਲਾ ਨੂੰ ਹੋਈ ਘਬਰਾਹਟ, ਤਾਜ਼ੀ ਹਵਾ ਖਾਣ ਲਈ ਖੋਲ੍ਹ ਦਿੱਤਾ ਐਮਰਜੈਂਸੀ ਗੇਟ

ਜਦੋਂ ਜਹਾਜ਼ ‘ਚ ਬੈਠੀ ਮਹਿਲਾ ਨੂੰ ਹੋਈ ਘਬਰਾਹਟ, ਤਾਜ਼ੀ ਹਵਾ ਖਾਣ ਲਈ ਖੋਲ੍ਹ ਦਿੱਤਾ ਐਮਰਜੈਂਸੀ ਗੇਟ

ਚੀਨ ਵਿਚ ਮਹਿਲਾ ਨੇ ਜਹਾਜ਼ ‘ਚ ਅਜਿਹਾ ਕਾਰਾ ਕੀਤਾ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜਹਾਜ਼ ‘ਤੇ ਬੈਠਣ ਤੋਂ ਬਾਅਦ, ਜਦੋਂ ਮਹਿਲਾ ਨੂੰ ਘਬਰਾਹਟ ਹੋਣ ਲੱਗੀ। ਉਸ ਨੇ ‘ਤਾਜ਼ੀ ਹਵਾ’ ਖਾਣ ਲਈ ਬੋਰਡਿੰਗ ਤੋਂ ਪਹਿਲਾਂ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਅਜਿਹਾ ਕਰਦਿਆਂ ਹੀ ਨਾਲ ਬੈਠੇ ਬਹੁਤ ਸਾਰੇ ਯਾਤਰੀ ਘਬਰਾ ਗਏ ਤੇ ਉਨ੍ਹਾਂ ਨੇ ਤੁਰੰਤ ਕੈਬਿਨ ਕਰਿਊ ਨੂੰ ਬੁਲਾਇਆ। ਇਹ ਘਟਨਾ ਸੋਮਵਾਰ ਨੂੰ ਚੀਨ ਦੇ ਵੁਹਾਨ ਤੋਂ ਲੇਨਜ਼ਹੋਉ ਸ਼ਹਿਰ (ਵੁਹਾਨ ਤੋਂ ਲੈਂਜ਼ੋ) ਲਈ ਜਾ ਰਹੀ ਜਿਆਮੇਨ ਏਅਰਲਾਈਨਜ਼ ‘ਚ ਵਾਪਰੀ। ਰਿਪੋਰਟਾਂ ਅਨੁਸਾਰ ਮਹਿਲਾ ਨੂੰ ਜਹਾਜ਼ ‘ਚ ਬੈਠਣ ਤੋਂ ਤੁਰੰਤ ਬਾਅਦ, ਘਬਰਾਹਟ ਹੋਣ ਲੱਗੀ, ਅਤੇ ਤਾਜ਼ੀ ਹਵਾ ਖਾਣ ਲਈ ਉਸ ਨੇ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਉਨ੍ਹਾਂ ਦੇ ਕੋਲ ਬੈਠੇ ਇਕ ਯਾਤਰੀ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੇ ਕਿਸੇ ਦੀ ਇੱਕ ਨਹੀਂ ਸੁਣੀ ਅਤੇ ਦਰਵਾਜ਼ਾ ਖੋਲ੍ਹ ਦਿੱਤਾ। ਜਹਾਜ਼ ‘ਚ ਮੌਜੂਦ ਲੋਕਾਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੈਬਿਨ ਕਰਿਊ ਦਲ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਦ ਸਨ ਦੀ ਖ਼ਬਰ ਅਨੁਸਾਰ, ਪੁਲਿਸ ਇਸ ਮਹਿਲਾ ਨੂੰ ਹਵਾਈ ਜਹਾਜ਼ ਤੋਂ ਉਤਾਰ ਕੇ ਥਾਣੇ ਲੈ ਗਈ। ਜਿਸ ਤੋਂ ਬਾਅਦ ਜਹਾਜ਼ ਨੇ ਉਡਾਣ ਭਰੀ ਇਸ ਸਭ ਹੰਗਾਮੇ ਦੇ ਚਲਦਿਆਂ ਫਲਾਈਟ ਨੇ 1 ਘੰਟਾਂ ਲੇਟ ਹੋ ਗਈ।

Check Also

ਦੱਖਣੀ ਅਫਰੀਕਾ ‘ਚ ਭਾਰਤ ਪ੍ਰਯੋਜਿਤ ਕੰਪਿਊਟਰ ਸੈਂਟਰ ‘ਚ ਚੋਰੀ, ਵਿਦਿਆਰਥੀਆਂ ਦਾ ਭਵਿੱਖ ਖਤਰੇ ‘ਚ

ਜੋਹਾਨਸਬਰਗ : ਦੱਖਣੀ ਅਫਰੀਕਾ ਦੀ ਫੀਨਿਕਸ ਬਸਤੀ ਵਿਚ ਭਾਰਤ ਦੁਆਰਾ ਪ੍ਰਯੋਜਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ …

Leave a Reply

Your email address will not be published. Required fields are marked *