ਬਾਬਾ ਬੋਹੜ ਦੀ ਅੰਤਿਮ ਯਾਤਰਾ: ਬਾਦਲ ਪਰਿਵਾਰ ਦੀਆਂ ਭਾਵੁਕ ਕਰਦੀਆਂ ਤਸਵੀਰਾਂ

Prabhjot Kaur
1 Min Read

ਲੰਬੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਦੁਪਹਿਰ ਦੇ ਲਗਭਗ 1 ਵਜੇ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ‘ਚ ਰੱਖਿਆ ਗਿਆ ਹੈ। ਜਿੱਥੇ ਆਗੂ ਸਮੇਤ ਉਨ੍ਹਾਂ ਦੇ ਸਮਰਥਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇ ਰਹੇ ਹਨ।

ਇਸ ਵੇਲੇ ਪੂਰਾ ਬਾਦਲ ਪਰਿਵਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਕੋਲ ਖੜ੍ਹਾ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਸੁਖਬੀਰ ਬਾਦਲ, ਨੂੰਹ ਹਰਸਿਮਰਤ ਕੌਰ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਭਾਵੁਕ ਨਜ਼ਰ ਆਏ।

 

- Advertisement -

 

ਪ੍ਰਕਾਸ਼ ਸਿੰਘ ਬਾਦਲ ਦਾ ਸਸਕਾਰ ਉਨ੍ਹਾਂ ਦੇ ਘਰ ਤੋਂ ਲਗਭਗ ਇੱਕ ਕਿਲੋਮੀਟਰ ਦੀ ਦੂਰੀ ‘ਤੇ ਕਿੰਨੂ ਦਾ ਬਾਗ ਕੱਟ ਕੇ ਪਲੇਟਫਾਰਮ ਤਿਆਰ ਕਰ ਲਿਆ ਗਿਆ ਹੈ। ਇੱਥੇ ਹੀ ਪ੍ਰਕਾਸ਼ ਸਿੰਘ ਬਾਦਲ ਦਾ ਸਸਕਾਰ ਕੀਤਾ ਜਾਵੇਗਾ ਤੇ ਬਾਅਦ ਵਿੱਚ ਇਸ ਨੂੰ ਯਾਦਗਾਰ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

- Advertisement -

ਬਾਬਾ ਬੋਹੜ ਦੀ ਮ੍ਰਿਤਕ ਦੇਹ ਨੂੰ ਟਰੈਕਟਰ ‘ਚ ਸਸਕਾਰ ਲਈ ਟਰੈਕਟਰ ‘ਚ ਲਿਜਾਇਆ ਜਾਵੇਗਾ। ਇਸ ਟਰੈਕਟਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ, ਜਿਸ ‘ਤੇ ਫਖਰ-ਏ-ਕੌਮ ਲਿਖਿਆ ਗਿਆ ਹੈ।

Share this Article
Leave a comment