ਨਵੀਂ ਦਿੱਲੀ- ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਚੰਗੇ ਦੋਸਤ ਹਨ, ਦੋਵੇਂ ਰੋਜ਼ ਇਕ-ਦੂਜੇ ਮਜਾਕ ਕਰਦੇ ਰਹਿੰਦੇ ਹਨ ਪਰ ਹੁਣ ਪਰਿਣੀਤੀ ਅਰਜੁਨ ਕਪੂਰ ਦਾ ਨੰਬਰ ਡਿਲੀਟ ਕਰਨਾ ਚਾਹੁੰਦੀ ਹੈ। ਅਦਾਕਾਰਾ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਖੁੱਲ੍ਹ ਕੇ ਖੁਲਾਸਾ ਕੀਤਾ ਸੀ ਕਿ ਉਹ ਅਰਜੁਨ ਕਪੂਰ ਦਾ ਨੰਬਰ ਆਪਣੇ ਕੋਲ ਨਹੀਂ ਰੱਖੇਗੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਹੈਰਾਨ ਹਨ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਕਸਰ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਫਿਲਮਾਂ ਦੇ ਨਾਲ-ਨਾਲ ਅਦਾਕਾਰਾ ਸੋਸ਼ਲ ਮੀਡੀਆ ‘ਤੇ ਵੀ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।
ਇਸ ਸਿਲਸਿਲੇ ਵਿੱਚ, ਅਦਾਕਾਰਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ‘ਆਸਕ ਮੀ ਐਨੀਥਿੰਗ ਸੈਸ਼ਨ’ ਦਾ ਆਯੋਜਨ ਕੀਤਾ। ਇਸ ਦੌਰਾਨ ਅਦਾਕਾਰਾ ਨੇ ਪ੍ਰਸ਼ੰਸਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਇਸ ਸੈਸ਼ਨ ‘ਚ ਪਰਿਣੀਤੀ ਨੇ ਹਰ ਮੁੱਦੇ ‘ਤੇ ਖੁੱਲ੍ਹ ਕੇ ਗੱਲ ਕੀਤੀ। ਇੰਨਾ ਹੀ ਨਹੀਂ ਇਸ ਦੌਰਾਨ ਉਸ ਨੇ ਇਹ ਵੀ ਦੱਸਿਆ ਕਿ ਉਹ ਅਰਜੁਨ ਕਪੂਰ ਦਾ ਨੰਬਰ ਡਿਲੀਟ ਕਰਨਾ ਚਾਹੁੰਦੀ ਹੈ।
ਦਰਅਸਲ, ਆਸਕ ਮੀ ਐਨੀਥਿੰਗ ਸੈਸ਼ਨ ਦੌਰਾਨ, ਇੱਕ ਯੂਜਰ ਨੇ ਅਦਾਕਾਰਾ ਨੂੰ ਅਰਜੁਨ ਕਪੂਰ ਬਾਰੇ ਕੁਝ ਲਾਈਨਾਂ ਲਿਖਣ ਲਈ ਕਿਹਾ। ਇਸ ਦੇ ਜਵਾਬ ਵਿੱਚ ਪਰਿਣੀਤੀ ਚੋਪੜਾ ਨੇ ਕਿਹਾ ਕਿ ਕੁਝ ਲਾਈਨਾਂ ਬਹੁਤ ਜ਼ਿਆਦਾ ਹੋਣਗੀਆਂ। ਇਸ ‘ਤੇ ਅਰਜੁਨ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ ਕਿ ਤੁਹਾਡੀ ਆਵਾਜ਼ ਸੁਣਨ ਦੇ ਲਾਇਕ ਨਹੀਂ ਹੈ। ਘੱਟ ਬੋਲੋ ਤਾਂ ਚੰਗਾ ਹੋਵੇਗਾ। ਇਸ ਦੇ ਜਵਾਬ ‘ਚ ਅਦਾਕਾਰਾ ਨੇ ਲਿਖਿਆ, ‘ਮੈਂ ਨੰਬਰ ਹੀ ਡਿਲੀਟ ਕਰ ਦਿੰਦੀ ਹਾਂ।’
- Advertisement -
ਜ਼ਿਕਰਯੋਗ ਹੈ ਕਿ ਅਭਿਨੇਤਰੀ ਪਰਿਣੀਤੀ ਚੋਪੜਾ ਫਿਲਮ ਸੰਦੀਪ ਔਰ ਪਿੰਕੀ ਫਰਾਰ ‘ਚ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆ ਚੁੱਕੀ ਹੈ। ਇਸ ਫਿਲਮ ‘ਚ ਅਰਜੁਨ ਕਪੂਰ ਨੇ ਪੁਲਿਸ ਅਫਸਰ ਦਾ ਕਿਰਦਾਰ ਨਿਭਾਇਆ ਸੀ।