ਰੁਮਾਂਟਿਕ ਦ੍ਰਿਸ਼ ਵਿੱਚ ਨਜ਼ਰ ਆਉਣਗੇ Ammy Virk ਤੇ ਪਰੀ ਪੰਧੇਰ ,ਜਾਣੋ ਪੂਰੀ ਡਿਟੇਲ

navdeep kaur
3 Min Read

ਨਿਊਜ਼ ਡੈਸਕ : ਪੰਜਾਬੀ ਗਾਇਕ ਤੇ ਅਦਾਕਾਰ Ammy Virk ਨੇ ਅੱਜ ਤੱਕ ਕਈ ਫ਼ਿਲਮਾਂ ਵਿੱਚ ਆਪਣਾ ਚਿਹਰਾ ਪੇਸ਼ ਕੀਤਾ ਹੈ। ਇਸ ਅਦਾਕਾਰ ਨੇ ਫ਼ਿਲਮਾਂ ਹੀ ਨਹੀਂ ਸਗੋਂ ਆਪਣੀ ਗਾਇਕੀ ਨੂੰ ਵੀ ਨਵੀਂ ਨੁਹਾਰ ਦਿੱਤੀ ਹੈ। Ammy Virk ਨਾਲ ਕਈ ਹਿੱਟ ਕੁੜੀਆਂ ਨੇ ਡਾਂਸ ਕੀਤਾ ਹੈ। ਦੱਸ ਦਿੰਦੇ ਹਾਂ ਕਿ ਹੁਣ ਨਵੇਂ ਦ੍ਰਿਸ਼ ਵਿੱਚ Ammy Virkਨਾਲ ਤੁਹਾਨੂੰ ਪਰੀ ਪੰਧੇਰ ਨਜ਼ਰ ਆਉਣਗੇ। ਆਓ ਜਾਣਦੇ ਹਾਂ ਪਰੀ ਬਾਰੇ ਪੂਰੀ ਜਾਣਕਾਰੀ -: Ammy Virk ਜਲਦ ਹੀ ਆਪਣੀ ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਇਸ ਫਿਲਮ ਵਿੱਚ ਅਦਾਕਾਰ ਦੇ ਨਾਲ ਪਹਿਲੀ ਵਾਰ ਪਰੀ ਪੰਧੇਰ ਦੇਖਣ ਨੂੰ ਮਿਲਣਗੇ। ਇਸ ਫਿਲਮ ਰਾਹੀਂ ਪਰੀ ਪੰਜਾਬੀ ਸਿਨੇਮਾ ਜਗਤ ਵਿੱਚ ਡੈਬਿਊ ਕਰਨ ਜਾ ਰਹੀ ਹੈ। ਪੰਧੇਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬੰਟੀ ਬੈਂਸ ਪ੍ਰੋਡਕਸ਼ਨ ਹਾਊਸ ਨਾਲ ਕੀਤੀ। ਪਰੀ ਦੀ ਖਾਸ ਗੱਲ ਇਹ ਹੈ ਕਿ ਉਹ ਫਿਲਮਾਂ ਤੋਂ ਪਹਿਲਾਂ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ।ਪਰੀ ਪੰਧੇਰ ਨੇ ਗੀਤ ਸ਼ੀਸ਼ਾ ਨਾਲ ਦਰਸ਼ਕਾਂ ਵਿੱਚ ਪ੍ਰਸੰਸਾ ਹਾਸਲ ਕੀਤੀ ਹੈ । ਉਸਨੇ ਆਪਣੀ ਆਵਾਜ਼ ਰਾਹੀ ਪ੍ਰਸ਼ੰਸ਼ਕਾਂ ਦਾ ਮਨ ਮੋਹ ਲਿਆ। ਹਰ ਕੋਈ ਪਰੀ ਦੀ ਆਵਾਜ਼ ਦੀਆਂ ਸਿਫ਼ਤਾਂ ਕਰ ਰਿਹਾ ਹੈ। ਸੰਗੀਤ ਜਗਤ ਵਿੱਚ ਪਰੀ ਨੇ ਨਾ ਸਿਰਫ ਆਪਣੀ ਆਵਾਜ਼ ਸਗੋਂ ਖੂਬਸੂਰਤ ਅਦਾਵਾਂ ਨਾਲ ਵੀ ਫੈਨਜ਼ ਨੂੰ ਪ੍ਰਭਾਵਿਤ ਕੀਤਾ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਪ੍ਰਸ਼ੰਸ਼ਕਾਂ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਜੋ ਸਭ ਦਾ ਧਿਆਨ ਖਿੱਚ ਦੀਆਂ ਹਨ।
ਜੇਕਰ ਪਰੀ ਦੀ ਅਦਾਕਾਰੀ ਦੀ ਗੱਲ ਕਰਿਏ ਤਾਂ ਅਫਸਾਨਾ ਦੇ ਗੀਤ ‘ਗਲੀ ਤੇਰੀ ਸੇ ‘ਵਿੱਚ ਉਸ ਨੇ ਆਪਣੇ ਅਭਿਨੈ ਨਾਲ ਦਿਲ ਜਿੱਤ ਲਿਆ।ਫਿਲਹਾਲ ਪਰੀ ਮਸ਼ਹੂਰ ਸਟਾਰ ਐਮੀ ਵਿਰਕ ਨਾਲ ਪੰਜਾਬੀ ਸਿਨੇਮਾ ਜਗਤ ਵਿੱਚ ਧਮਾਕੇਦਾਰ ਡੈਬਿਊ ਕਰਨ ਜਾ ਰਹੀ ਹੈ। ਫਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਰਾਹੀਂ ਉਹ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਨਾਲ ਕਿਵੇਂ ਪ੍ਰਭਾਵਿਤ ਕਰਦੀ ਹੈ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।

ਦੱਸ ਦਈਏ ਕਿ ਪਰੀ ਅਤੇ ਐਮੀ ਵਿਰਕ ਸਟਾਰਰ ਇਹ ਫਿਲਮ 21 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਆਪਣੀ ਪਹਿਲੀ ਫਿਲਮ ਰਾਹੀ ਪਰੀ ਅਤੇ ਐਮੀ ਵਿਰਕ ਦੀ ਜੋੜੀ ਨੂੰ ਪ੍ਰਸ਼ੰਸ਼ਕ ਕਿੰਨਾ ਕੂ ਪਿਆਰ ਦਿੰਦੇ ਹਨ। ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ। ਇਸ ਦਾ ਪਤਾ 21 ਅਪ੍ਰੈਲ ਨੂੰ ਹੀ ਪਤਾ ਲੱਗੇਗਾ , ਜਦੋ ਸਿਨੇਮਾ ਘਰਾਂ ਵਿੱਚ ਇਹਨਾਂ ਦੋਵਾਂ ਅਦਾਕਾਰਾਂ ਦੀਆਂ ਸਿਫ਼ਤਾਂ ਗੂੰਜਣ ਲੱਗ ਪੈਣਗੀਆਂ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

 


 

Share this Article
Leave a comment