ਰਾਘਵ ਚੱਢਾ ਤੇ ਪਰੀਨਿਤੀ ਚੋਪੜਾ ਦੀ ਮੰਗਣੀ, ਪ੍ਰੋਗਰਾਮ ‘ਚ ਸ਼ਾਮਲ ਹੋਣ ਪੁੱਜੀ ਪ੍ਰਿਯੰਕਾ

Prabhjot Kaur
2 Min Read

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਨੇਤਾ-ਐਮਪੀ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰੀਨਿਤੀ ਚੋਪੜਾ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ। ਇਹ ਪ੍ਰੋਗਰਾਮ ਕਪੂਰਥਲਾ ਹਾਊਸ, ਦਿੱਲੀ ਵਿਖੇ ਹੋਣ ਜਾ ਰਿਹਾ ਹੈ। ਪਰੀਨਿਤੀ ਦੀ ਭੈਣ ਪ੍ਰਿਯੰਕਾ ਚੋਪੜਾ ਵੀ ਪ੍ਰੋਗਰਾਮ ਲਈ ਦਿੱਲੀ ਪਹੁੰਚ ਚੁੱਕੀ ਹੈ।

ਦਿੱਲੀ ‘ਚ ਹੋਣ ਵਾਲੀ ਇਸ ਬਾਲੀਵੁੱਡ ਥੀਮ ਵਾਲੀ ਪਾਰਟੀ ‘ਚ ਰਾਘਵ ਚੱਢਾ ਡਿਜ਼ਾਈਨਰ ਪਵਨ ਸਚਦੇਵਾ ਦਾ ਡਿਜ਼ਾਈਨ ਕੀਤਾ ਅਚਕਨ ਪਹਿਨਣਗੇ, ਜਦਕਿ ਪਰਿਣੀਤੀ ਚੋਪੜਾ ਬਾਲੀਵੁੱਡ ਸਿਤਾਰੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਡਰੈੱਸ ‘ਚ ਨਜ਼ਰ ਆਵੇਗੀ। ਇਸ ਪਾਰਟੀ ‘ਚ ਪੰਜਾਬ ਅਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਜ਼ਰ ਆਉਣਗੇ, ਉਥੇ ਹੀ ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਵੀ ਪਾਰਟੀ ‘ਚ ਪਹੁੰਚਣ ਦੀ ਸੰਭਾਵਨਾ ਹੈ।

- Advertisement -

ਖਬਰਾਂ ਮੁਤਾਬਕ ਮੰਗਣੀ ਦੀਆਂ ਰਸਮਾਂ ਕਪੂਰਥਲਾ ਹਾਊਸ ‘ਚ ਸ਼ਾਮ 5 ਵਜੇ ਸ਼ੁਰੂ ਹੋ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਸਿੱਖ ਮਰਿਆਦਾ ਅਨੁਸਾਰ ਪਾਠ ਤੋਂ ਸ਼ੁਰੂ ਹੋਵੇਗਾ।

ਮਨੀਸ਼ ਮਲਹੋਤਰਾ ਵੀ ਮੰਗਣੀ ਵਿੱਚ ਸ਼ਾਮਲ ਹੋਣ ਲਈ ਦਿੱਲੀ ਪੁੱਜ ਚੁੱਕੇ ਹਨ

 

- Advertisement -

ਰਾਘਵ ਚੱਢਾ ਦੇ ਘਰ ਬਾਹਰ ਫੁੱਲਾਂ ਦੀ ਰੰਗੋਲੀ ਨਾਲ ਸਜਾਵਟ ਕੀਤੀ ਗਈ ਹੈ

ਪੇਸਟਲ ਥੀਮ

ਰਾਘਵ ਚੱਢਾ ਅਤੇ ਪਰੀਨਿਤੀ ਚੋਪੜਾ ਦੀ ਮੰਗਣੀ ਪੂਰੇ ਪੰਜਾਬੀ ਅੰਦਾਜ਼ ‘ਚ ਹੋਵੇਗੀ। ਦੋਵਾਂ ਪਰਿਵਾਰਾਂ ਨੇ ਨੱਚਣ-ਟੱਪਣ, ਗਾਉਣ ਅਤੇ ਧੂਮ ਮਚਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਮੰਗਣੀ ਦਾ ਥੀਮ ਪੇਸਟਲ ਰੱਖਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment