ਨਵੀਂ ਦਿੱਲੀ: 2 ਅਕਤੂਬਰ ਤੋਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਿੰਗਲ ਵਰਤੋਂ ਵਾਲੇ ਪਲਾਸਟਿਕ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ‘ਚ ਹੈ। ਇਸ ਲਈ ਸਰਕਾਰ ਇਕ ਨਵਾਂ ਵਿਕਲਪ ਲੈ ਕੇ ਆਈ ਹੈ। ਇੱਕ ਵਿਕਲਪ ਦੇ ਤੌਰ ਤੇ, ਐੱਮ.ਐੱਸ.ਐੱਮ.ਈ. ਮੰਤਰਾਲੇ (MSME) ਦੇ ਅਧੀਨ ਕੰਮ ਕਰ ਰਹੇ ਖਾਦੀ ਗ੍ਰਾਮ ਉਦਯੋਗ ਕਮਿਸ਼ਨ ਨੇ ਬਾਂਸ ਦੀਆਂ ਬੋਤਲਾਂ ਦਾ ਨਿਰਮਾਣ ਕੀਤਾ ਹੈ, ਜੋ ਕਿ ਪਲਾਸਟਿਕ ਦੀਆਂ ਬੋਤਲਾਂ ਦੀ ਥਾਂ ਤੇ ਵਰਤੀਆਂ ਜਾਣਗੀਆਂ। ਕੇਂਦਰੀ ਐੱਮ.ਐੱਸ.ਐੱਮ.ਈ. ਮੰਤਰੀ ਨਿਤਿਨ ਗਡਕਰੀ ਨੇ ਇੱਕ ਪ੍ਰੋਗਰਾਮ ਦੌਰਾਨ ਇਹ ਬਾਂਸ ਦੀ ਬੋਤਲ ਨੂੰ ਲਾਂਚ ਕੀਤਾ ਹੈ।
ਕੀ ਹੋਵੇਗੀ ਇਸ ਬੋਤਲ ਦੀ ਕੀਮਤ ?
ਇਸ ਬਾਂਸ ਦੀ ਬੋਤਲ ਦੀ ਸਮਰੱਥਾ ਘੱਟੋ-ਘੱਟ 750 ਐਮਐਲ ਹੋਵੇਗੀ ਤੇ ਇਸ ਦੀ ਕੀਮਤ 300 ਰੁਪਏ ਤੋਂ ਸ਼ੁਰੂ ਹੋਵੇਗੀ। ਇਹ ਬੋਤਲਾਂ ਵਾਤਾਵਰਣ ਅਨੁਕੂਲ ਹੋਣ ਦੇ ਨਾਲ-ਨਾਲ ਟਿਕਾਉ ਵੀ ਹਨ। ਇਸ ਬੋਤਲ ਦੀ ਵਿਕਰੀ ਦੀ ਸ਼ੁਰੂਆਤ 2 ਅਕਤੂਬਰ ਤੋਂ ਹੋਵੇਗੀ।
ਗਾਂਧੀ ਜਯੰਤੀ ਦੇ ਮੌਕੇ ‘ਤੇ ਸਰਕਾਰ ਸਿੰਗਲ ਵਰਤੋਂ ਵਾਲੇ ਪਲਾਸਟਿਕ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਰਹੀ ਹੈ। ਹਾਲਾਂਕਿ ਕੇ.ਵੀ.ਆਈ.ਸੀ ਵੱਲੋਂ ਪਹਿਲਾਂ ਹੀ ਪਲਾਸਟਿਕ ਦੇ ਗਲਾਸ ਦੀ ਥਾਂ ਮਿੱਟੀ ਦੀ ਕੁੱਜੀਆਂ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰਕਿਰਿਆ ਦੇ ਤਹਿਤ ਇਕ ਕਰੋੜ ਮਿੱਟੀ ਦੀਆਂ ਕੁੱਜੀਆਂ ਬਣਾਈਆਂ ਜਾ ਚੁੱਕੀਆਂ ਹਨ।
ਸਿੰਗਲ ਯੂਜ਼ ਪਲਾਸਟਿਕ ਕੀ ਹੈ?
ਸਿੰਗਲ ਯੂਜ਼ ਪਲਾਸਟਿਕ ਦਾ ਅਰਥ ਹੈ ਇੱਕ ਵਾਰ ਵਰਤੋਂ ਕਰਨ ਲਈ ਬਣਾਈ ਪਲਾਸਟਿਕ ਦੀ ਚੀਜ। ਪਲਾਸਟਿਕ ਦੀ ਥੈਲੀਆਂ, ਕੱਪ, ਪਲੇਟ, ਛੋਟੀਆਂ ਬੋਤਲਾਂ, ਸਟਰਾਅ ਅਤੇ ਕੁਝ ਪਾਊਚ ਸਿੰਗਲ ਵਰਤੋਂ ਲਈ ਬਣਾਈਆਂ ਪਲਾਸਟਿਕ ਦੀਆਂ ਚੀਜਾਂ ਹੁੰਦੀਆਂ ਹਨ ਇਹ ਦੁਬਾਰਾ ਵਰਤਣ ਯੋਗ ਨਹੀਂ ਹੁੰਦੀਆਂ।
ਇਸ ਲਈ, ਉਨ੍ਹਾਂ ਨੂੰ ਇਕ ਵਾਰ ਇਸਤਮਾਲ ਤੋਂ ਬਾਅਦ ਸੁੱਟ ਦਿੱਤਾ ਜਾਂਦਾ ਹੈ। ਦਰਅਸਲ, ਅਜਿਹੇ ਪਲਾਸਟਿਕ ਦੇ ਉਤਪਾਦਨ ‘ਤੇ ਖਰਚ ਬਹੁਤ ਘੱਟ ਆਉਂਦਾ ਹੈ ਪਰ ਇਸ ਨਾਲ ਪ੍ਰਦੂਸ਼ਣ ਵੱਧਦਾ ਹੈ।
ਸਰਕਾਰ ਨੇ ਲਾਂਚ ਕੀਤੀਆਂ ਬਾਂਸ ਦੀਆਂ ਬੋਤਲਾਂ, ਜਾਣੋ ਇਸ ਦੀ ਖਾਸੀਅਤ ਤੇ ਕੀਮਤ
Leave a comment
Leave a comment