ਅਮਰੀਕਾ ‘ਚ ਜਨਮੇ ਬੱਚਿਆਂ ਲਈ ਵੀਜ਼ੇ ਦੀ ਮੰਗ ਕਰ ਰਹੇ ਨੇ ਭਾਰਤੀ ਮਾਪੇ

TeamGlobalPunjab
2 Min Read

ਵਾਸ਼ਿੰਗਟਨ: ਕੋਰੋਨਾ ਵਾਇਰਸ ਨਾਲ ਨਜਿਠਣ ਲਈ ਭਾਰਤ ਸਰਕਾਰ ਦੇ ਯਾਤਰਾ ਪ੍ਰਤਿਬੰਧਾਂ ਤੋਂ ਅਮਰੀਕਾ ਵਿੱਚ ਭਾਰਤੀ ਪਰੇਸ਼ਾਨ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਐਚ-1ਬੀ ਵੀਜ਼ਾ ਧਾਰਕ ਹਨ, ਜਿਨ੍ਹਾਂ ਦੇ ਬੱਚੇ ਅਮਰੀਕਾ ਵਿੱਚ ਜਨਮੇ ਹਨ ਅਤੇ ਉਡਾਣਾ ‘ਤੇ ਲੱਗੀ ਰੋਕ ਦੇ ਤਹਿਤ ਉਹ ਹੁਣ ਭਾਰਤ ਨਹੀਂ ਜਾ ਸਕਦੇ। ਹਾਲਾਂਕਿ ਭਾਰਤ ਨੇ ‘ਵੰਦੇ ਭਾਰਤ ਅਭਿਆਨ’ ਸ਼ੁਰੂ ਕੀਤਾ ਹੈ ਪਰ ਅਜਿਹੇ ਵੀਜ਼ਾ ਧਾਰਕ ਜਿਨ੍ਹਾਂ ਦੇ ਬੱਚੇ ਅਮਰੀਕਾ ਵਿੱਚ ਜਨਮੇ ਹਨ ਉਨ੍ਹਾਂ ਨੂੰ ਭਾਰਤ ਨਹੀਂ ਲਿਆਇਆ ਜਾ ਸਕਦਾ ਕਿਉਂਕਿ ਉਹ ਅਮਰੀਕੀ ਹਨ।

ਦੱਸ ਦਈਏ ਕਿ ਪਿਛਲੇ ਮਹੀਨੇ ਸ਼ੁਰੂ ਹੋਏ ‘ਵੰਦੇ ਭਾਰਤ ਅਭਿਆਨ’ ਦੇ ਤਹਿਤ ਹੁਣ ਤੱਕ 1.07 ਲੱਖ ਤੋਂ ਜ਼ਿਆਦਾ ਭਾਰਤੀ ਆਪਣੇ ਦੇਸ਼ ਪਰਤ ਚੁੱਕੇ ਹਨ ਪਰ ਅਜਿਹੇ ਭਾਰਤੀ ਜਿਨ੍ਹਾਂ ਦੇ ਬੱਚੇ ਉੱਥੇ ਪੈਦਾ ਹੋਣ ਕਾਰਨ ਅਮਰੀਕੀ ਨਾਗਰਿਕ ਹੋ ਚੁੱਕੇ ਹਨ ਉਨ੍ਹਾਂ ਨੂੰ ਇਸ ਲਈ ਭਾਰਤ ਨਹੀਂ ਲਿਆਇਆ ਜਾ ਸਕਦਾ ਹੈ ਕਿਉਂਕਿ ਇਹ ਅਭਿਆਨ ਸਿਰਫ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਲਈ ਹੈ।

ਅਮਰੀਕਾ ਵਿੱਚ ਵਰਕ ਵੀਜ਼ਾ ਖਤਮ ਹੋਣ ਤੋਂ ਬਾਅਦ ਇੱਕ ਭਾਰਤੀ ਨੂੰ ਅਮਰੀਕੀ ਕਾਨੂੰਨ ਦੇ ਤਹਿਤ ਜਿੰਨੀ ਜਲਦੀ ਹੋ ਸਕੇ ਦੇਸ਼ ਵਾਪਸ ਪਰਤਣਾ ਹੈ, ਪਰ ਭਾਰਤੀ ਕਾਨੂੰਨ ਦੇ ਤਹਿਤ ਉਹ ਆਪਣੀ ਧੀ ਦੇ ਨਾਲ ਭਾਰਤ ਵਾਪਸ ਨਹੀਂ ਆ ਸਕਦੇ ਹਨ। ਉੱਥੇ ਹੀ ਸ੍ਰੀ ਕ੍ਰਿਸ਼ਣ ਨਾਗਰਾਜਨ ਨੇ ਦੱਸਿਆ ਕਿ ਭਾਰਤ ਵਿੱਚ ਉਨ੍ਹਾਂ ਦੀ ਮਾਂ ‘ਕੋਮਾ’ ਵਿੱਚ ਹੈ। ਡਾਕਟਰਾਂ ਨੇ ਕਿਹਾ ਹੈ ਕਿ ਮੈਂ ਜਲਦ ਉੱਥੇ ਪਹੁੰਚ ਜਾਂਵਾਂ ਤਾਂ ਠੀਕ ਹੈ ਪਰ ਮੇਰੀ ਚਾਰ ਮਹੀਨੇ ਦੀ ਬੱਚੀ ਹੈ ਇਸ ਨੂੰ ਛੱਡ ਕੇ ਮੈਂ ਭਾਰਤ ਵੀ ਨਹੀਂ ਜਾ ਸਕਦਾ ਹਾਂ।

Share this Article
Leave a comment