ਗਲਾਸਗੋ: 53 ਸਾਲਾ ਕਾਰੋਬਾਰੀ ਔਰਤ ਪੈਮ ਗੋਸਲ ਨੇ ਸਕਾਟਲੈਂਡ ਦੀ ਪਾਰਲੀਮੈਂਟ ਮੈਂਬਰ ਲਈ ਚੁਣੀ ਜਾਣ ਵਾਲੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਰੱਚ ਦਿਤਾ ਹੈ। ਗੋਸਲ ਨੇ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ।ਪੈਮ ਗੋਸਲ ਨੇ ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕੀਤੀ ਹੈ।
ਗੋਸਲ ਨੇ ਟਵੀਟ ਕਰਕੇ ਕਿਹਾ ਕਿ ਇਹ ਇਕ ਸਨਮਾਨ ਦੀ ਗੱਲ ਹੈ ਕਿ ਇਕ ਭਾਰਤੀ ਪਿਛੋਕੜ ਤੋਂ ਸਕਾਟਲੈਂਡ ਦੀ ਸੰਸਦ ਲਈ ਚੁਣੀ ਪਹਿਲੀ ਸਿੱਖ ਔਰਤ ਐਮਐਸਪੀ ਬਣੀ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨ੍ਹਾਂ ਮੇਰਾ ਸਮਰਥਨ ਕੀਤਾ।
Thank you to all the voters, @ScotTories @Douglas4Moray, @scottorywomen @w2wScotland, @ScotToriesBAME, volunteers, friends, family and everybody.
We have made history I am the first Indian Sikh in the Scottish Parliament 🙏🏼 #Sikh #indian pic.twitter.com/TmCHd7HMck
— Pam Gosal MSP (@PamGosalMSP) May 8, 2021
ਸਿੱਖ ਸੰਜੋਗ ਸਕਾਟਲੈਂਡ ਦੀ ਸਿੱਖ ਵੁਮਨਜ਼ ਇੰਮਪਾਵਰਮੈਂਟ ਚੈਰਿਟੀ ਨੇ ਵੀ ਟਵੀਟ ਕਰਕੇ ਵਧਾਈਆਂ ਦਿਤੀਆਂ।
Huge congratulations to @Pam_Gosal. As the first ever Sikh in @ScotParl you have made history. Not just for Sikhs but for Sikh women. We are so proud of your achievement and what it means to Sikh women & girls in scotland & beyond!#RepresentationMatters#Sikhwomen#SPE21RESULT https://t.co/Dzery9QPRk
— Sikh Sanjog (@Sikh_Sanjog) May 8, 2021
ਪੈਮ ਗੋਸਲ ਦਾ ਜਨਮ ਗਲਾਸਗੋ ਵਿਚ ਹੋਇਆ ਸੀ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿਚ ਹੀ ਗੁਜ਼ਾਰਿਆ। ਉਨ੍ਹਾਂ ਨੇ ਰਾਜਨੀਤੀ ਦੀ ਦੁਨੀਆ ਵਿਚ ਕਦਮ ਉਸ ਵੇਲੇ ਰੱਖਿਆ ਜਦੋਂ ਉਹ ਸਕਾਟਿਸ਼ ਕੰਜ਼ਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ 2019 ਦੀਆਂ ਆਮ ਚੋਣਾਂ ਵਿਚ ਈਸਟ ਡਨਬਰਟਨਸਾਇਰ ਲਈ ਸੰਸਦ ਉਮੀਦਵਾਰ ਵਜੋਂ ਖੜ੍ਹੇ ਹੋਏ ਸਨ। ਪੈਮ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂ ਵਿਚ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸਭਿਆਚਾਰਕ, ਕਾਨੂੰਨੀ ਅਤੇ ਨਿਯਮਤ ਨੀਤੀਆਂ ‘ਤੇ ਕੰਮ ਕਰਦਿਆਂ ਜਨਤਕ, ਨਿਜੀ ਅਤੇ ਸਵੈਇੱਛੁਕ ਖੇਤਰਾਂ ਵਿਚ ਤੀਹ ਸਾਲਾਂ ਦੌਰਾਨ ਗਿਆਨ ਅਤੇ ਤਜਰਬਾ ਇਕੱਠਾ ਕੀਤਾ ਹੈ। ਪੈਮ ਨੇ ਉਪਭੋਗਤਾ ਕਾਨੂੰਨ ਵਿਚ ਬੀਏ, ਐੱਮਬੀਏ ਅਤੇ ਇਸ ਸਮੇਂ ਉਹ ਪੀਐੱਚਡੀ ਕਰ ਰਹੇ ਹਨ।