ਸ੍ਰੀ ਲੰਕਾ ਟੀਮ ਤੋਂ ਹਾਰਨ ਤੋਂ ਬਾਅਦ ਪਾਕਿਸਤਾਨੀ ਭੜਕੇ ਆਪਣੀ ਹੀ ਕ੍ਰਿਕਟ ਟੀਮ ‘ਤੇ, ਦੇਖੋ ਫਿਰ ਕੀ ਕੀਤਾ!

TeamGlobalPunjab
1 Min Read

ਮੈਚ ਦੌਰਾਨ ਇੱਕ ਟੀਮ ਦੀ ਜਿੱਤ ਅਤੇ ਦੂਸਰੀ ਦੀ ਹਾਰ ਤਾਂ ਹੋਣੀ ਹੀ ਹੁੰਦੀ ਹੈ। ਪਰ ਕਈ ਵਾਰ ਕੁਝ ਅਜਿਹਾ ਹੁੰਦਾ ਹੈ ਜਿਹੜਾ ਕਿ ਆਪਣੀ ਟੀਮ ਨੂੰ ਚਾਹੁਣ ਵਾਲਿਆਂ ਨੂੰ ਮਨਜ਼ੂਰ ਨਹੀਂ ਹੁੰਦਾ ਇਸ ਲਈ ਉਹ ਆਪਣਾਂ ਆਪਾ ਖੋਹ ਦਿੰਦੇ ਹਨ ਅਤੇ ਕੁਝ ਅਜਿਹਾ ਕਰਦੇ ਹਨ ਜਿਹੜਾ ਵਿਰੋਧੀਆਂ ਲਈ ਮਜਾਕ ਦਾ ਪਾਤਰ ਬਣਦਾ ਹੈ। ਕੁਝ ਅਜਿਹਾ ਹੀ ਹੋ ਰਿਹਾ ਹੈ ਇਸ ਸਮੇਂ ਪਾਕਿਸਤਾਨੀ ਕ੍ਰਿਕਟ  ਟੀਮ ਨਾਲ। ਦਰਅਸਲ ਸ੍ਰੀਲੰਕਾ ਟੀਮ ਨੇ ਪਾਕਿਸਤਾਨੀ ਟੀਮ ਨੂੰ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ 3-0 ਦੇ ਫਰਕ ਨਾਲ ਹਰਾ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਫੈਨਜ਼ ਆਪਣੀ ਹੀ ਟੀਮ ‘ਤੇ ਭੜਕ ਉਠੇ ਅਤੇ ਉਨ੍ਹਾਂ ਨੇ ਆਪਣੇ ਵਿਰੋਧ ਦਾ ਨਿਸ਼ਾਨਾ ਪਾਕਿ ਟੀਮ ਦੇ ਕਪਤਾਨ ਸਰਫਰਾਜ ਅਹਿਮਦ ਨੂੰ ਬਣਾਇਆ।

- Advertisement -

ਇੱਥੇ ਹੀ ਬੱਸ ਨਹੀਂ ਕ੍ਰਿਕਟ ਪ੍ਰੇਮੀਆਂ ਨੇ ਸਰਫਰਾਜ ਤੋ ਕਪਤਾਨੀ ਵਾਪਸ ਲੈਣ ਦੀ ਵੀ ਗੱਲ ਕਹਿ ਦਿੱਤੀ। ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕ੍ਰਿਕਟ ਪ੍ਰੇਮੀ ਇੰਨੇ ਭੜਕ ਗਏ ਹਨ ਕਿ ਉਨ੍ਹਾਂ ਵਿੱਚੋਂ ਇੱਕ ਆਪਣਾ ਇਹ ਗੁੱਸਾ ਸਰਫਰਾਜ ਦੇ ਕਟ-ਆਉਟ ‘ਤੇ ਕੱਢ ਰਿਹਾ ਹੈ।

Share this Article
Leave a comment