ਖ਼ੈਬਰ ਪਖਤੂਨਖਵਾ ‘ਚ ਸਿੱਖ ਭਾਈਚਾਰੇ ਨੇ ਗੁਰੂਘਰ ਬੰਦ ਕਰਨ ਦਾ ਲਿਆ ਫੈਸਲਾ

TeamGlobalPunjab
1 Min Read

ਪੇਸ਼ਾਵਰ: ਖ਼ੈਬਰ ਪਖਤੂਨਖਵਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ ਧਾਰਮਿਕ ਸਥਾਨਾਂ ‘ਤੇ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ‘ਤੇ ਰੋਕ ਲਗਾਉਣ ਪਿੱਛੋਂ ਸਵਾਤ ਜ਼ਿਲ੍ਹੇ ‘ਚ ਘੱਟ ਗਿਣਤੀ ਸਿੱਖ ਭਾਈਚਾਰੇ ਨੇ ਸਾਰੇ ਗੁਰਦੁਆਰੇ ਬੰਦ ਕਰ ਦਿੱਤੇ ਹਨ। ਸੂਬੇ ਦੇ ਸਿੱਖ ਭਾਈਚਾਰੇ ਨੇ ਸਭ ਨੂੰ ਘਰ ਵਿਚ ਰਹਿ ਕੇ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ।

ਖ਼ੈਬਰ ਪਖਤੂਨਖਵਾ ‘ਚ 500 ਲੋਕ ਕੋਰੋਨਾ ਪੌਜ਼ਿਟਿਵ ਮਿਲੇ ਹਨ ਇਸ ਕਰ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਆਗੂ ਨੇ ਸਿੱਖ ਸ਼ਰਧਾਲੂਆਂ ਨੂੰ ਕਿਹਾ ਹੈ ਕਿ ਉਹ ਘਰਾਂ ‘ਚ ਰਹਿ ਕੇ ਜਾਪ ਕਰਨ। ਸਵਾਤ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੀਆਂ ਮਸਜਿਦਾਂ ਨੂੰ ਵੀ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।

ਇਸ ਦੌਰਾਨ ਇਵਾਕਿਊ ਟਰੱਸਟ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਸ਼ਾਵਰ ਦੇ ਗੁਰਦੁਆਰਾ ਭਾਈ ਬੀਬਾ ਸਿੰਘ ਨੂੰ ਸੈਨੇਟਾਈਜ਼ ਕਰਵਾਇਆ ਹੈ। ਫੈਡਰਲ ਸਰਕਾਰ ਨੇ ਦੇਸ਼ ‘ਚ ਲਾਕਡਾਊਨ 14 ਅਪ੍ਰੈਲ ਤਕ ਵਧਾ ਦਿੱਤਾ ਹੈ।

Share this Article
Leave a comment