ਦੁਬਈ ‘ਚ ਪਾਕਿਸਤਾਨੀ ਨਾਗਰਿਕ ਨੇ ਭਾਰਤੀ ਬੱਚੀ ਨਾਲ ਕੀਤੀ ਛੇੜਛਾੜ, ਗ੍ਰਿਫਤਾਰ

TeamGlobalPunjab
2 Min Read

ਦੁਬਈ ਦੀ ਅਦਾਲਤ ਵੱਲੋਂ ਇੱਕ ਪਾਕਿਸਤਾਨੀ ਵਿਅਕਤੀ ‘ਤੇ ਰਿਹਾਇਸ਼ੀ ਇਮਾਰਤ ਦੀ ਲਿਫ਼ਟ ‘ਚ ਇੱਕ 12 ਸਾਲਾ ਭਾਰਤੀ ਬੱਚੀ ਨਾਲ ਛੇੜਛਾੜ ਕਰਨ ਦਾ ਦੋਸ਼ ਤੈਅ ਕੀਤਾ ਹੈ।

ਮੀਡੀ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ 35 ਸਾਲਾ ਪਾਕਿਸਤਾਨੀ ਨਾਗਰਿਕ 16 ਜੂਨ ਨੂੰ ਇੱਕ ਪਾਰਸਲ ਡਿਲੀਵਰ ਕਰਨ ਲਈ ਇਮਾਰਤ ਵਿੱਚ ਗਿਆ ਸੀ। ਇਸ ਦੌਰਾਨ ਉਸ ਨੇ ਇਮਾਰਤ ਦੀ ਲਿਫਟ ਵਿੱਚ ਇਕ 12 ਸਾਲਾਂ ਦੀ ਭਾਰਤੀ ਲੜਕੀ ਨੂੰ ਗ਼ਲਤ ਢੰਗ ਨਾਲ ਛੂਹਿਆ।

ਉਨ੍ਹਾਂ ਕਿਹਾ ਕਿ ਪਾਕਿਸਤਾਨੀ ਨਾਗਰਿਕ ਨੇ ਦੁਬਈ ਕੋਰਟ ਆਫ਼ ਫਸਟ ਇੰਸਟੈਂਸ ਵਿੱਚ ਲਗਾਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਹ ਕੇਸ ਅਲ ਰਫਾ ਥਾਣੇ ਵਿੱਚ ਦਰਜ ਕੀਤਾ ਗਿਆ ਸੀ।

ਰਿਪੋਰਟ ਮੁਤਾਬਕ ਜਾਂਚ ਦੌਰਾਨ ਇੱਕ 34 ਸਾਲਾ ਭਾਰਤੀ ਮਹਿਲਾ ਨੇ ਦੱਸਿਆ ਕਿ ਲੜਕੀ ਉਸ ਦੇ ਘਰ ਟਿਊਸ਼ਨ ਪੜ੍ਹਣ ਲਈ ਆਈ ਸੀ। ਬੱਚੀ ਕੁਝ ਕਾਗਜ਼ ਭੁੱਲ ਗਈ ਸੀ ਜਿਸ ਨੂੰ ਲੈਣ ਲਈ ਉਹ ਆਪਣੇ ਦੇ ਘਰ ਗਈ। ਜਦੋਂ ਉਹ ਵਾਪਸ ਆਈ ਤਾਂ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ ਤੇ ਉਹ ਬੁਰੀ ਤਰ੍ਹਾਂ ਰੋ ਰਹੀ ਸੀ ਅਤੇ ਕੰਬ ਰਹੀ ਸੀ।

- Advertisement -

ਇਸ ਤੋਂ ਬਾਅਦ ਬੱਚੀ ਨੇ ਆਪਣੀ ਮੈਡਮ ਨੂੰ ਦੱਸਿਆ ਕਿ ਕਿੰਝ ਵਿਅਕਤੀ ਨੇ ਲਿਫਟ ‘ਚ ਪਤਾ ਪੁੱਛਣ ਦੇ ਬਹਾਨੇ ਉਸ ਨੂੰ ਗ਼ਲਤ ਢੰਗ ਨਾਲ ਛੂਹਿਆ। ਜਿਸ ਤੋਂ ਬਾਅਦ ਮਹਿਲਾ ਨੇ ਆਪਣੇ ਇੱਕ ਗੁਆਂਢੀ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਗਾਰਡ ਦੇ ਕਮਰੇ ਵਿੱਚ ਜੇ ਕੇ ਕੈਮਰੇ ਦੀ ਫੁਟੇਜ ਚੈਕ ਕਰਨ।

ਸੀਸੀਟੀਵੀ ਫੁਟੇਜ ‘ਚ ਦੇਖਣ ਨੂੰ ਮਿਲਿਆ ਕਿ ਉਹ ਆਦਮੀ ਪਾਰਸਲ ਪਹੁੰਚਾਉਣ ਲਈ ਪੰਜਵੀਂ ਮੰਜ਼ਿਲ ‘ਤੇ ਜਾ ਰਿਹਾ ਸੀ ਪਰ ਉਸ ਨੇ ਪਰ ਆਪਣਾ ਰਸਤਾ ਬਦਲ ਲਿਆ ਤੇ ਬਿਨ੍ਹਾਂ ਪਾਰਸਲ ਪਹੁੰਚਾਏ ਬੱਚੀ ਦਾ ਪਿੱਛਾ ਕੀਤਾ। ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Share this Article
Leave a comment