ਗੁਰਦਾਸਪੁਰ ਬਾਰਡਰ ‘ਤੇ ਫਿਰ ਦੇਖਿਆ ਪਾਕਿਸਤਾਨੀ ਡ੍ਰੋਨ

navdeep kaur
1 Min Read

ਗੁਰਦਾਸਪੁਰ : ਗੁਰਦਾਸਪੁਰ ਵਿੱਚ ਇੱਕ ਵਾਰ ਫੇਰ ਤੋਂ ਪਾਕਿਸਤਾਨੀ ਡਰੋਨ ਵੇਖਿਆ ਗਿਆ। ਗੁਰਦਾਸਪੁਰ ਵਿੱਚ ਸਥਿਤ BSF ਦੇ ਨੌਜਵਾਨਾਂ ਨੇ ਜਦੋਂ ਡਰੋਨ ਨੂੰ ਵੇਖਿਆ ਤਾਂ ਉਨ੍ਹਾਂ ਨੇ ਫਾਰਰਿੰਗ ਕਰਨੀ ਸ਼ੁਰੂ ਕਰ ਦਿੱਤੀ। BSF ਦੇ ਜਵਾਨਾਂ ਨੇ ਰਾਤ ਅਟਾਰੀ ਸਰਹੱਦ ‘ਤੇ ਸਥਿਤ ਪਿੰਡ ਧਨੋਏ ਕਲਾਂ ਕੋਲ ਪਾਕਿਸਤਾਨੀ ਡ੍ਰੋਨ ਨੂੰ ਸੁੱਟ ਦਿੱਤਾ ਗਿਆ । ਸਰਹੱਦੀ ਪਿੰਡ ਇਲਾਕੇ ਵਿਚ ਗਸ਼ਤ ਕਰ ਰਹੀ ਟੁਕੜੀ ਨੇ ਰਾਤ ਲਗਭਗ ਸਵਾ 2 ਵਜੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਇਕ ਵਾਰ ਫਿਰ ਨਾਕਾਮ ਕਰ ਦਿੱਤਾ। ਇਸ ਦੇ ਤੁਰੰਤ ਬਾਅਦ ਚਲਾਈ ਸਰਚ ਮੁਹਿੰਮ ਦੌਰਾਨ ਬੀਐੱਸੈੱਫ ਨੇ ਧਨੋਆ ਕਲਾਂ ਪਿੰਡ ਦੇ ਬਾਹਰ ਸਥਿਤ ਖੇਤਾਂ ਵਿਚ ਟੁੱਟਿਆ ਡ੍ਰੋਨ ਬਰਾਮਦ ਕੀਤਾ। ਇਸ ਤੋਂ ਇਲਾਵਾ ਬੀਐੱਸਐੱਫ ਨੇ ਹੈਰੋਇਨ ਦੇ ਦੋ ਪੈਕੇਟ ਤੇ ਅਫੀਮ ਦੇ ਦੋ ਛੋਟੇ ਪੈਕੇਟ ਬਰਾਮਦ ਕੀਤੇ।
ਗੁਰਦਾਸਪੁਰ ਵਿਚ ਪਾਕਿਸਤਾਨ ਵੱਲੋਂ ਵੜ ਰਹੇ ਇਕ ਡ੍ਰੋਨ ਨੂੰ ਫੌਜੀਆਂ ਨੇ ਫਾਇਰਿੰਗ ਕਰਕੇ ਸਰਹੱਦ ਪਾਰ ਕਰਨ ਤੋਂ ਰੋਕ ਦਿੱਤਾ। ਬੀਐੱਸਐੱਫ ਪੰਜਾਬ ਫਰੰਟਅਰ ਮੁਤਾਬਕ ਇਲਾਕੇ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ। ਸਰਹੱਦ ਨਾਲ ਲੱਗਦੇ ਇਲਾਕੇ ਵਿਚ ਸਖਤ ਨਿਗਰਾਨੀ ਹੋ ਰਹੀ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment