ਕੈਨੇਡਾ ‘ਚ ਪਾਕਿਸਤਾਨੀ ਏਅਰ ਹੋਸਟੈੱਸ ਲਾਪਤਾ, ਲਿਖਿਆ – ਧੰਨਵਾਦ PIA

Rajneet Kaur
2 Min Read

ਨਿਊਜ਼ ਡੈਸਕ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਇੱਕ ਕੈਬਿਨ ਕਰੂ ਮੈਂਬਰ ਮੰਗਲਵਾਰ ਨੂੰ ਕੈਨੇਡਾ ਵਿੱਚ ਉਤਰਨ ਤੋਂ ਬਾਅਦ ਡਿਊਟੀ ਦੌਰਾਨ ਕਥਿਤ ਤੌਰ ‘ਤੇ ਲਾਪਤਾ ਹੋ ਗਈ। ਏਅਰ ਹੋਸਟੈੱਸ ਦੀ ਪਛਾਣ ਮਰੀਅਮ ਰਜ਼ਾ ਵਜੋਂ ਹੋਈ ਹੈ। ਰਿਪੋਰਟ ਮੁਤਾਬਕ ਮਰੀਅਮ ਸੋਮਵਾਰ ਨੂੰ ਇਸਲਾਮਾਬਾਦ ਤੋਂ ਪੀਆਈਏ ਦੀ ਉਡਾਣ ਪੀਕੇ-782 ਰਾਹੀਂ ਟੋਰਾਂਟੋ ਪਹੁੰਚੀ, ਪਰ ਉਸ ਨੇ ਕਰਾਚੀ ਲਈ ਵਾਪਸੀ ਦੀ ਉਡਾਣ ਪੀਕੇ-784 ‘ਤੇ ਡਿਊਟੀ ਲਈ ਰਿਪੋਰਟ ਨਹੀਂ ਕੀਤੀ।

ਜਦੋਂ ਅਧਿਕਾਰੀਆਂ ਨੇ ਮਰੀਅਮ ਦੇ ਹੋਟਲ ਦਾ ਕਮਰਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਉਸਦੀ ਵਰਦੀ ‘ਤੇ ‘ਥੈਂਕ ਯੂ, ਪੀਆਈਏ’ ਲਿਖਿਆ ਹੋਇਆ ਨੋਟ ਮਿਲਿਆ। ਰਜ਼ਾ 15 ਸਾਲ ਪਹਿਲਾਂ ਰਾਸ਼ਟਰੀ ਏਅਰਲਾਈਨ ‘ਚ ਸ਼ਾਮਿਲ ਹੋਈ ਸੀ।  ਉਸ ਨੂੰ ਇਸਲਾਮਾਬਾਦ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਵਿੱਚ ਡਿਊਟੀ ਦਿੱਤੀ ਗਈ ਸੀ। ਏਅਰਲਾਈਨ ਦੇ ਬੁਲਾਰੇ ਅਨੁਸਾਰ ਇਸ ਸਾਲ ਕੈਨੇਡਾ ਵਿੱਚ ਲੈਂਡਿੰਗ ਤੋਂ ਬਾਅਦ ਚਾਲਕ ਦਲ ਦੇ ਕਿਸੇ ਮੈਂਬਰ ਦੇ ਲਾਪਤਾ ਹੋਣ ਦਾ ਇਹ ਦੂਜਾ ਮਾਮਲਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਕੈਨੇਡਾ ਦੇ ਲਚਕੀਲੇ ਕਾਨੂੰਨ ਕਾਰਨ ਸ਼ੁਰੂ ਹੋਇਆ ਹੈ, ਜੋ ਦੇਸ਼ ਵਿਚ ਦਾਖਲ ਹੋਣ ਤੋਂ ਬਾਅਦ ਸ਼ਰਣ ਪ੍ਰਦਾਨ ਕਰਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment