ਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੇ ਨਿਊਜ਼ ਚੈੱਨਲ ਮੁਖੀ ਨੂੰ ਨਸਲੀ ਟਿੱਪਣੀ ਕਰਨੀ ਪਈ ਮਹਿੰਗੀ, ਬਰਖਾਸਤ

TeamGlobalPunjab
2 Min Read

ਜੋਹਾਨਸਬਰਗ (Johannesburg): ਦੱਖਣੀ ਅਫਰੀਕਾ ਵਿਚ ਇਕ ਨਿਊਜ਼ ਚੈਨਲ ਦੇ ਮੁਖੀ ਨੂੰ ਇਸ ਲਈ ਬਰਖਾਸਤ ਕਰ ਦਿੱਤਾ ਹੈ ਕਿਉਂਕਿ ਦੋਸ਼ ਹੈ ਕਿ ਉਸ ਨੇ ਅਸਤੀਫ਼ਾ ਦੇਣ ਵਾਲੇ ਆਪਣੇ ਕਰਮਚਾਰੀ ਪ੍ਰਤੀ ਨਸਲੀ ਟਿੱਪਣੀ ਕੀਤੀ ਸੀ। ਜਾਣਕਾਰੀ ਮੁਤਾਬਿਕ ਇਹ ਚੈੱਨਲ ਦਾ ਮਾਲਕ ਭਾਰਤੀ ਮੂਲ ਨਾਲ ਸਬੰਧ ਰੱਖਦਾ ਹੈ।

;

ਦੋਸ਼ ਹੈ ਕਿ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਟੀਵੀ ਨਿਊਜ਼ ਚੈਨਲ ਈ ਐਨ ਸੀ ਏ ਦੇ ਮੁਖੀ ਕੰਥਨ ਪਿਲੇ (Kanthan Pillay) ਨੇ ਆਪਣੇ ਇੱਕ ਪੱਤਰਕਾਰ ਕਰਮਚਾਰੀ ਸੈਮਕੇਲੋ ਮਸੇਕੋ (Samkelo Maseko) ਨੂੰ RAT ਕਹਿ ਕੇ ਬੁਲਾਇਆ ਸੀ ਜਦੋਂ ਉਸ ਨੇ ਦੱਖਣੀ ਅਫਰੀਕਾ ਦੇ ਪ੍ਰਸਾਰਣ ਕਾਰਪੋਰੇਸ਼ਨ (ਐਸ.ਏ.ਬੀ.ਸੀ.) ਲਈ ਕੰਮ ਕਰਨਾ ਸ਼ੁਰੂ ਕੀਤਾ ਸੀ।

ਸੈਮਕੇਲੋ ਨੇ ਦਾਅਵਾ ਕੀਤਾ ਕਿ ਪਿਲੇ ਵੱਲੋਂ ਉਸ ਨੂੰ ਰੈਟ ਕਿਹਾ ਗਿਆ ਸੀ ਜਦੋਂ ਕਿ ਉਸ ਨੇ ਬਾਕਾਇਦਾ ਤੌਰ ‘ਤੇ ਨੌਕਰੀ ਛੱਡਣ ਤੋਂ ਪਹਿਲਾਂ ਨੋਟਿਸ ਦਿੱਤਾ ਸੀ ਅਤੇ ਮਿਆਦ ਪੂਰੀ ਹੋਣ ‘ਤੇ ਹੀ ਡੈਸਕ ਛੱਡਣ ਲਈ ਕਿਹਾ ਸੀ।

 

Kanthan-Pillay
Kanthan-Pillay

ਮਸੇਕੋ ਵੱਲੋਂ ਪਿਲੇ ਦੇ ਚੈੱਨਲ ‘ਤੇ ਵੀ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਵੱਲੋਂ ਰਾਜਨੀਤਕ ਪਾਰਟੀਆਂ ਦਾ ਪੱਖ ਪੂਰਿਆ ਜਾਂਦਾ ਹੈ।

- Advertisement -

ਹੁਣ ਪਤਾ ਲੱਗਾ ਹੈ ਕਿ ਪਿਲੇ ਵੱਲੋਂ ਆਪਣੀ ਗਲਤੀ ਲਈ ਇਹ ਕਹਿੰਦਿਆਂ ਮਾਫੀ ਮੰਗ ਲਈ ਗਈ ਹੈ ਕਿ ਜਿਹੜੇ ਕਥਨ ਉਸ ਵੱਲੋਂ ਬੋਲੇ ਗਏ ਉਹ ਸਹੀ ਨਹੀਂ ਸਨ। ਪਰ ਰਿਪੋਰਟਾਂ ਮੁਤਾਬਿਕ ਇਸ ਦੇ ਬਾਵਜੂਦ ਵੀ ਪਿਲੇ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

Share this Article
Leave a comment