ਪਾਕਿਸਤਾਨ ਦੇ ਹੋਣਗੇ 4 ਟੋਟੇ, ਇਨ੍ਹਾਂ ਹਿੱਸਿਆ ਦਾ ਹੋਵੇਗਾ ਭਾਰਤ ‘ਚ ਰਲੇਵਾਂ: ਰਾਮਦੇਵ

Global Team
1 Min Read

ਨਵੀਂ ਦਿੱਲੀ: 74ਵੇਂ ਗਣਤੰਤਰ ਦਿਹਾੜੇ ਮੌਕੇ ਬਾਬਾ ਰਾਮਦੇਵ ਨੇ ਪਾਕਿਸਤਾਨ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਦੇਸ਼ ’ਚ ਸਨਾਤਨ ਨੂੰ ਹੇਠਾਂ ਦਿਖਾਇਆ ਜਾ ਰਿਹਾ ਹੈ। ਭਾਰਤ ਵਿਰੋਧੀ ਲੋਕ ਸਨਾਤਨ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੇ ਨਾਲ ਹੀ ਬਾਬਾ ਰਾਮਦੇਵ ਨੇ ਪਾਕਿਸਤਾਨ ਬਾਰੇ ਕਿਹਾ ਕਿ ਬਹੁਤ ਜਲਦੀ ਪਾਕਿਸਤਾਨ ਦੇ 4 ਟੋਟੇ ਹੋਣਗੇ। ਪੰਜਾਬ, ਪੀ.ਓ.ਕੇ. ਅਤੇ ਬਲੋਚਿਸਤਾਨ ਵੱਖਰਾ ਰਾਸ਼ਟਰ ਬਣਨਗੇ। ਇਨ੍ਹਾਂ ਸਭ ਦਾ ਭਾਰਤ ’ਚ ਰਲੇਵਾਂ ਹੋਵੇਗਾ। ਇਹ ਆਉਣ ਵਾਲੇ ਸਮੇਂ ਦੀ ਪੁਕਾਰ ਹੈ।

ਰਾਮਦੇਵ ਨੇ ਕਿਹਾ ਕਿ ਪਾਕਿਸਤਾਨ ਦੇ ਅਧਿਕਾਰ ਵਾਲੇ ਕਸ਼ਮੀਰ ਦਾ ਵੀ ਭਾਰਤ ’ਚ ਰਲੇਵਾਂ ਹੋ ਜਾਵੇਗਾ। ਪਾਕਿਸਤਾਨ ਇੱਕ ਛੋਟਾ ਜਿਹਾ ਦੇਸ਼ ਰਹਿ ਜਾਵੇਗਾ। ਬਾਕੀ 3 ਹਿੱਸੇ ਭਾਰਤ ’ਚ ਮਿਲ ਜਾਣਗੇ ਅਤੇ ਅਖੰਡ ਭਾਰਤ ਦਾ ਸੁਫਨਾ ਸਾਕਾਰ ਹੋਵੇਗਾ।

ਦੱਸਣਯੋਗ ਹੈ ਕਿ ਪਾਕਿਸਤਾਨ ਇਸ ਸਮੇਂ ਗੰਭੀਰ ਆਰਥਿਕ ਸਮੱਸਿਆ ਨਾਲ ਜੂਝ ਰਿਹਾ ਹੈ। ਪਾਕਿਸਤਾਨ ’ਚ ਸਬਸਿਡੀ ਵਾਲਾ ਆਟਾ ਲੈਣ ਲਈ ਆਮ ਜਨਤਾ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਲੋਕ ਖਾਣ ਪੀਣ ਦੀਆਂ ਚੀਜ਼ਾਂ ਲਈ ਆਪਸ ’ਚ ਲੜ ਰਹੇ ਹਨ ਅਤੇ ਸਰਕਾਰੀ ਖਜ਼ਾਨਾ ਵੀ ਖਾਲੀ ਹੋ ਚੁੱਕਾ ਹੈ। ਉਥੇ ਹੀ ਹੁਣ ਦੇਸ਼ ਨੂੰ ਬਚਾਈ ਰੱਖਣ ਲਈ ਪਾਕਿਸਤਾਨ IMF ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ।

Share This Article
Leave a Comment