ਦਿੱਲੀ ਮੈਟਰੋ ਸਟੇਸ਼ਨ ‘ਤੇ ਵਾਪਰਿਆ ਵੱਡਾ ਹਾਦਸਾ; ਇਕ ਮੌਤ, ਹੋਰ ਜ਼ਖ਼ਮੀ

Prabhjot Kaur
2 Min Read

ਨਵੀਂ ਦਿੱਲੀ: ਦਿੱਲੀ ਵਿੱਚ ਉਸ ਸਮੇਂ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਗੋਕੁਲਪੁਰੀ ਮੈਟਰੋ ਸਟੇਸ਼ਨ ਦਾ ਇੱਕ ਹਿੱਸਾ ਢਹਿ ਗਿਆ ਅਤੇ ਕਈ ਲੋਕ ਇਸ ਦੇ ਮਲਬੇ ਹੇਠ ਦੱਬ ਗਏ, ਇਜਸ ‘ਚ ਇੱਕ ਦੀ ਮੌਤ ਵੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੁਪਹਿਰ ਨੂੰ ਗੋਕੁਲਪੁਰੀ ਮੈਟਰੋ ਸਟੇਸ਼ਨ ‘ਤੇ ਚੱਲਦੀ ਮੈਟਰੋ ਲਾਈਨ ਦੀ ਸਾਈਡ ਸਲੈਬ ਦਾ ਇਕ ਹਿੱਸਾ ਅਚਾਨਕ ਡਿੱਗ ਗਿਆ, ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਡੀਐਫਐਸ ਕਰਮਚਾਰੀਆਂ ਨੇ ਇੱਕ ਵਿਅਕਤੀ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਅਤੇ ਉਸਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਡੀਐਫਐਸ ਯੂਨਿਟ ਦੇ ਆਉਣ ਤੋਂ ਪਹਿਲਾਂ ਹੀ ਕੁਝ ਜ਼ਖ਼ਮੀਆਂ ਨੂੰ ਆਮ ਲੋਕਾਂ ਨੇ ਹਸਪਤਾਲ ਪਹੁੰਚਾਇਆ।

ਦਰਅਸਲ, ਗੋਕੁਲਪੁਰੀ ਮੈਟਰੋ ਸਟੇਸ਼ਨ ਹਾਦਸੇ ‘ਤੇ ਦਿੱਲੀ ਪੁਲਿਸ ਨੇ ਕਿਹਾ ਕਿ ਰਾਤ ਲਗਭਗ 11 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੋਕੁਲਪੁਰੀ ਮੈਟਰੋ ਸਟੇਸ਼ਨ ਦੀ ਚਾਰਦੀਵਾਰੀ (ਪੂਰਬੀ ਪਾਸੇ) ਦਾ ਇੱਕ ਹਿੱਸਾ ਹੇਠਾਂ ਸੜਕ ‘ਤੇ ਡਿੱਗ ਗਿਆ ਹੈ। ਇਸ ਹਾਦਸੇ ‘ਚ ਘੱਟੋ-ਘੱਟ 3 ਤੋਂ 4 ਲੋਕ ਜ਼ਖਮੀ ਹੋ ਗਏ।

ਪੁਲੀਸ ਮੁਲਾਜ਼ਮਾਂ ਨੇ ਕੁਝ ਲੋਕਾਂ ਦੀ ਮਦਦ ਨਾਲ ਮਲਬੇ ਵਿੱਚ ਫਸੇ ਵਿਅਕਤੀ ਨੂੰ ਬਾਹਰ ਕੱਢਿਆ। ਘਟਨਾ ਦੇ ਸਮੇਂ ਉਹ ਆਪਣੇ ਸਕੂਟਰ ‘ਤੇ ਸਵਾਰ ਸੀ। ਜ਼ਖਮੀ ਵਿਅਕਤੀ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ।

ਦਿੱਲੀ ਮੈਟਰੋ ਨੇ ਮ੍ਰਿਤਕ ਦੇ ਪਰਿਵਾਰ ਨੂੰ 15 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪਤਾ ਲੱਗਦਾ ਹੈ ਕਿ ਸਟੇਸ਼ਨ ਦੇ ਡਿੱਗੇ ਹੋਏ ਹਿੱਸੇ ਨਾਲ ਤਿੰਨ ਤੋਂ ਚਾਰ ਵਾਹਨਾਂ ਨੂੰ ਨੁਕਸਾਨ ਹੋਇਆ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment