ਬਾਬੇ ਨਾਨਕ ਦੀ ਯਾਦਗਾਰ ਹੋ ਰਹੀ ਹੈ ਮਿੱਟੀ, ਵੀਡੀਓ ਵਇਰਲ ਹੋਣ ਤੋਂ ਬਾਅਦ SGPC ਨੇ ਲਿਆ ਨੋਟਿਸ

TeamGlobalPunjab
2 Min Read

ਬਿਹਾਰ : ਸੋਸ਼ਲ ਮੀਡੀਆ ‘ਤੇ ਇੰਨ੍ਹੀ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੂਰ ਵਿਸ਼ਨੂਪਦ ਗਯਾ ਨੇੜੇ ਬਣੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਹੈ।

ਫਲਗੂ ਨਦੀ ਦੇ ਕੰਢੇ ਵਿਸ਼ਨੂਪਦ ਗਯਾ ਦੇਵ ਘਾਟ ‘ਤੇ ਹਿੰਦੂਆਂ ਵੱਲੋਂ ਪਿੰਡ ਦਾਨ ਕੀਤਾ ਜਾਂਦਾ ਸੀ। ਇਸ ਨਦੀ ਦੇ ਕੰਢੇ ‘ਤੇ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ‘ਤੇ ਹਿੰਦੂਆਂ ਨੂੰ ਉਪਦੇਸ਼ ਦਿੱਤਾ ਸੀ ਤੇ ਨਾਲ ਹੀ ਬਾਣੀ ਦਾ ਉਪਚਾਰ ਕੀਤਾ ਸੀ। ਪਰ ਅੱਜ ਇਹ ਇਹ ਗੁਰਦੁਆਰਾ ਇੱਕ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਗੁਰਦੁਆਰਾ ਸਾਹਿਬ ‘ਚ ਇੱਕ ਵਿਅਕਤੀ ਰਹਿੰਦਾ ਹੈ ਜੋ ਖੁਦ ਗੁਰੂ-ਘਰ ਦੀ ਸਫਾਈ ਕਰਦਾ ਹੈ। ਨੇੜੇ-ਤੇੜੇ ਦੇ ਕਿਸੇ ਵੀ ਸਿੱਖ ਸ਼ਰਧਾਲੂ ਵੱਲੋਂ ਗੁਰੂ-ਘਰ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾਂਦੀ। ਵੀਡੀਓ ‘ਚ ਗੁਰੂ-ਘਰ ਨੂੰ ਮੁੜ ਬਣਾਉਣ ਦੀ ਅਪੀਲ ਕੀਤੀ ਗਈ ਹੈ।

ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵੀਡੀਓ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ ‘ਚ ਗੁਰੂ-ਘਰ ਦੀ ਹੋ ਰਹੀ ਬੇਅਦਬੀ ਨੂੰ ਦਿਖਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰ-ਧਾਮਾਂ ਦੀ ਸਾਂਭ-ਸੰਭਾਲ ਲਈ ਬਣੀ ਸੀ। ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸੀ ਰੰਗ ‘ਚ ਰੰਗੀ ਗਈ ਹੈ ਤੇ ਇਸ ਤਰ੍ਹਾਂ ਦੀਆਂ ਵਾਇਰਲ ਵੀਡੀਓ ਤੋਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਗ ਖੁਲ੍ਹਦੀ ਹੈ।

ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਵੱਲੋਂ ਇਸ ‘ਤੇ ਨੋਟਿਸ ਲੈਂਦਿਆਂ ਪ੍ਰਚਾਰਕਾਂ ਦੀ ਟੀਮ ਨੂੰ ਰਵਾਨਾ ਕੀਤਾ ਗਿਆ ਹੈ।
ਇਸ ਤਰ੍ਹਾਂ ਦੀਆਂ ਵੀਡੀੳ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ। ਨਾਲ ਹੀ ਸਵਾਲ ਉੱਠਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰ ਪ੍ਰਧਾਨ ਬਣੇ ਲੌਂਗੋਵਾਲ ਨੇ ਆਪਣੇ ਕਾਰਜਕਾਲ ਦੌਰਾਨ ਇਸ ਤਰ੍ਹਾਂ ਦੇ ਗੁਰੂ-ਘਰਾਂ ਦੀ ਸਾਂਭ-ਸੰਭਾਲ ਵੱਲ ਧਿਆਨ ਕਿਉਂ ਨਹੀਂ ਦਿੱਤਾ। ਆਖਿਰ ਕਿਉਂ ਇਸ ਤਰ੍ਹਾਂ ਦੀਆਂ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਠੋਸ ਕਾਰਵਾਈ ਕੀਤੀ ਜਾਂਦੀ ਹੈ।

- Advertisement -

Share this Article
Leave a comment