ਪਾਕਿਸਤਾਨ ਨੇ ਬਿਗੋ ਐਪ ‘ਤੇ ਲਗਾਇਆ ਪ੍ਰਤੀਬੰਧ ਟਿਕਟਾਕ ਨੂੰ ਦਿੱਤੀ ਆਖਰੀ ਚੇਤਾਵਨੀ

TeamGlobalPunjab
2 Min Read

ਇਸਲਾਮਾਬਾਦ : ਭਾਰਤ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਚੀਨੀ ਬਿਗੋ ਐਪ ਨੂੰ ਬੈਨ ਕਰ ਦਿੱਤਾ ਹੈ। ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ (ਪੀਟੀਏ) ਨੇ ਲਾਈਵ ਸਟ੍ਰੀਮਿੰਗ ਐਪ ਬਿਗੋ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪੀਟੀਏ ਨੇ ਚੀਨੀ ਐਪ ਟਿਕਟਾਕ ਨੂੰ ਆਖਰੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਐਪ ‘ਤੇ ਅਸ਼ਲੀਲਤਾ ਨੂੰ ਨਿਯੰਤਰਣ ਕਰਨ ਲਈ ਇਕ ਵਿਆਪਕ ਵਿਧੀ ਲਾਗੂ ਕਰੇ।

ਚੀਨ ਦੇ ਮਿੱਤਰ ਪਾਕਿਸਤਾਨ ਦੁਆਰਾ ਚੀਨੀ ਐਪਸ ‘ਤੇ ਪਾਬੰਦੀ ਬੀਜਿੰਗ ਲਈ ਦੋਹਰਾ ਝਟਕਾ ਸਾਬਤ ਹੋ ਸਕਦੀ ਹੈ। ਉੱਥੇ ਹੀ ਜੇਕਰ ਪਾਕਿਸਤਾਨ ਟਿਕਟਾਕ ‘ਤੇ ਪ੍ਰਤੀਬੰਧ ਲਗਾਉਂਦਾ ਹੈ, ਤਾਂ ਕੰਪਨੀ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ ਕਿਉਂਕਿ ਪਾਕਿਸਤਾਨ ‘ਚ ਟਿਕਟਾਕ ਦੇ ਯੂਜਰਸ ਦੀ ਗਿਣਤੀ ਕਾਫੀ ਹੈ।

ਪੀਟੀਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਿਗੋ ਐਪ ਨੂੰ ਇਲੈਕਟ੍ਰਾਨਿਕ ਅਪਰਾਧ ਦੀ ਰੋਕਥਾਮ ਐਕਟ ਤਹਿਤ ਬਲਾਕ ਕਰ ਦਿੱਤਾ ਗਿਆ ਹੈ। ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਨੇ ਕਿਹਾ ਹੈ ਕਿ ਪੀਟੀਏ ਨੇ ਦੇਸ਼ ਦੇ ਕਾਨੂੰਨ ਦੇ ਅਨੁਸਾਰ ਐਪ ਦੀ ਸਮੱਗਰੀ ਨੂੰ ਸੰਚਾਲਿਤ ਕਰਨ ਲਈ ਜ਼ਰੂਰੀ ਨੋਟਿਸ ਜਾਰੀ ਕੀਤਾ ਹੈੇ। ਹਾਲਾਂਕਿ, ਇਨ੍ਹਾਂ ਕੰਪਨੀਆਂ ਦਾ ਜਵਾਬ ਤਸੱਲੀਬਖਸ਼ ਨਹੀਂ ਰਿਹਾ ਹੈ।

ਪੀਟੀਏ ਦੇ ਅਨੁਸਾਰ ਇਸ ਵੀਡੀਓ ਸ਼ੇਅਰਿੰਗ ਐਪ ਦਾ ਸਮਾਜ ‘ਤੇ ਖ਼ਾਸਕਰ ਨੌਜਵਾਨਾਂ ‘ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਪੀਟੀਏ ਨੇ ਆਨਲਾਈਨ ਗੇਮ ਪਬਜੀ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਬਿਗੋ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਨੇ ਪਬਜੀ ‘ਤੇ 1 ਜੁਲਾਈ ਤੋਂ ਅਸਥਾਈ ਤੌਰ ‘ਤੇ ਪਾਬੰਦੀ ਲਗਾਈ ਹੋਈ ਹੈ।

- Advertisement -

ਰੈਗੂਲੇਟਰ ਦੇ ਅਨੁਸਾਰ ਪਬਜੀ ‘ਤੇ ਪ੍ਰਤੀਬੰਧ ਲਗਾਉਣ ਲਈ ਪੀਟੀਏ ਨੂੰ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ‘ਚ ਇਸ ਗੇਮ ਨੂੰ ਇਸਲਾਮ ਵਿਰੋਧੀ ਦੱਸਦਿਆਂ ਕਿਹਾ ਸੀ ਕਿ ਨੌਜਵਾਨ ਇਸ ਗੇਮ ਦੇ ਆਦੀ ਹੋ ਜਾਂਦੇ ਹਨ। ਇਮਰਾਨ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਇਸ ਗੇਮ ਦੇ ਕਾਰਨ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਵੀ ਬੁਰਾ ਪ੍ਰਭਾਵ ਪੈ ਰਿਹਾ ਹੈ।

Share this Article
Leave a comment