ਦੋ ਸਾਲ ਦੇ ਬੱਚਿਆਂ ਲਈ ਮਾਸਕ ਵੀ ਹੈ ਖਤਰਨਾਕ !

TeamGlobalPunjab
2 Min Read

ਟੋਕਿਓ: ਜਾਪਾਨ ਦੇ ਇੱਕ ਮੈਡੀਕਲ ਗਰੁਪ ਨੇ ਕਿਹਾ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਨਹੀਂ ਪਹਿਨਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ ਅਤੇ ਦਮ ਘੁੱਟਣ ਦਾ ਖ਼ਤਰਾ ਵੱਧ ਸਕਦਾ ਹੈ। ਇਸ ਵਿੱਚ ਜਾਪਾਨ ਬਾਲ ਚਿਕਿਤਸਾ ਐਸੋਸਿਏਸ਼ਨ ਨੇ ਮਾਤਾ – ਪਿਤਾ ਨੂੰ ਚਿਤਾਵਨੀ ਦਿੱਤੀ ਹੈ ਬੱਚਿਆਂ ਲਈ ਮਾਸਕ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਸੰਗਠਨ ਨੇ ਸਾਰੇ ਮਾਤਾ – ਪਿਤਾ ਨੂੰ ਇਹ ਅਪੀਲ ਕੀਤੀ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਦੇਸ਼ ਨੂੰ ਹੁਣ ਇੱਕ ਵਾਰ ਫਿਰ ਤੋਂ ਖੋਲਿਆ ਜਾਣ ਲਗਾ ਹੈ ਤੇ ਇਸ ਦੌਰਾਨ ਬੱਚਿਆ ਲਈ ਮਾਸਕ ਖਤਰਨਾਕ ਸਾਬਤ ਹੋ ਸਕਦਾ ਹੈ।

ਜਾਪਾਨ ਦੇ ਪੀਡੀਆਟਰਿਕ ਐਸੋਸਿਏਸ਼ਨ ਨੇ ਕਿਹਾ ਕਿ ਮਾਸਕ ਦੀ ਵਜ੍ਹਾ ਕਾਰਨ ਸਾਹ ਲੈਣਾ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਬੱਚਿਆਂ ਦੀ ਸਾਹ ਨਲੀ ਪਤਲੀ ਹੁੰਦੀ ਹੈ। ਇਸਦੀ ਵਜ੍ਹਾ ਕਾਰਨ ਉਨ੍ਹਾਂ ਦੇ ਦਿਲ ਉੱਤੇ ਦਬਾਅ ਵੱਧ ਜਾਂਦਾ ਹੈ ਉਨ੍ਹਾਂਨੇ ਕਿਹਾ ਕਿ ਮਾਸਕ ਉਨ੍ਹਾਂ ਦੇ ਲਈ ਹੀਟ ਸਟਰੋਕ ਦਾ ਖ਼ਤਰਾ ਵੀ ਵਧਾਉਂਦੇ ਹਨ ।

ਐਸੋਸਿਏਸ਼ਨ ਨੇ ਆਪਣੀ ਵੈਬਸਾਈਟ ਉੱਤੇ ਦਿੱਤੇ ਇੱਕ ਨੋਟਿਸ ਵਿੱਚ ਕਿਹਾ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਦਾ ਇਸਤੇਮਾਲ ਬੰਦ ਕਰ ਦਿਓ। ਇਸ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਬੱਚਿਆਂ ਦੇ ਵਿੱਚ ਕੋਰੋਨਾ ਵਾਇਰਸ ਦੇ ਬਹੁਤ ਘਟ ਗੰਭੀਰ ਮਾਮਲੇ ਸਾਹਮਣੇ ਆਏ ਹਨ ਅਤੇ ਜ਼ਿਆਦਾਤਰ ਬੱਚੇ ਪਰਿਵਾਰ ਦੇ ਮੈਂਬਰਾਂ ਤੋਂ ਸੰਕਰਮਿਤ ਹੋਏ ਸਨ।

Share this Article
Leave a comment