ਪੰਜਾਬੀ ਮੂਲ ਦੇ ਕੈਨੇਡੀਅਨ ਐੱਮਪੀ ‘ਤੇ ਲੱਗੇ ਗੰਭੀਰ ਦੋਸ਼, ਚੋਣਾ ਤੋਂ ਇੱਕ ਦਿਨ ਪਹਿਲਾਂ ਦੀ ਵਿਵਾਦਤ ਵੀਡੀਓ ਵਾਇਰਲ

TeamGlobalPunjab
1 Min Read

ਕੈਲਗਰੀ : ਕੈਲਗਰੀ ਤੋਂ ਲਿਬਰਲ ਪਾਰਟੀ ਦੇ ਐਮ.ਪੀ ਚੁਣੇ ਗਏ ਜੌਰਜ ਚਹਿਲ ਮੁਸ਼ਕਿਲਾਂ ‘ਚ ਘਿਰ ਗਏ ਹਨ। ਜਾਰਜ ਚਹਿਲ ਦੀਆਂ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੈਲਗਰੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਹੈ।

ਜਾਰਜ ਚਹਿਲ ਵੋਟਾਂ ਤੋਂ ਇੱਕ ਦਿਨ ਪਹਿਲਾਂ ਆਪਣੀ ਵਿਰੋਧੀ ਉਮੀਦਵਾਰ ਜੈਗ ਸਹੋਤਾ ਦੇ ਪੋਸਟਰ ਹਟਾ ਕੇ ਆਪਣੇ ਪੋਸਟਰ ਲਗਾ ਰਹੇ ਸਨ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕਿਸ ਹੋ ਗਈਆਂ। ਕੈਲਗਰੀ ਪੁਲਿਸ ਨੇ ਦੱਸਿਆ ਕਿ ਮਾਮਲਾ ਭ੍ਰਿਸ਼ਟਾਚਾਰ ਰੋਕੂ ਇਕਾਈ ਨੂੰ ਸੌਂਪਿਆ ਗਿਆ ਹੈ। ਫ਼ਿਲਹਾਲ ਪੜਤਾਲ ਜਾਰੀ ਹੈ ਅਤੇ ਯਕੀਨੀ ਤੌਰ ‘ਤੇ ਨਹੀਂ ਕਹਿਣਾ ਮੁਸ਼ਕਲ ਹੋਵੇਗਾ ਕਿ ਮਾਮਲਾ ਇਲੈਕਸ਼ਨਜ਼ ਕੈਨੇਡਾ ਨੂੰ ਸੌਂਪੀਆਂ ਜਾ ਸਕਦਾ ਹੈ ਜਾਂ ਨਹੀਂ।

ਦੱਸ ਦਈਏ ਕਿ ਜਾਰਜ ਚਹਿਲ ਕੈਲਗਰੀ ਪੁਲਿਸ ਕਮਿਸ਼ਨ ਦਾ ਮੌਜੂਦਾ ਮੈਂਬਰ ਹੈ। ਪੁਲਿਸ ਕਮਿਸ਼ਨ ਨੇ ਸਿਰਫ਼ ਇੰਨਾ ਕਿਹਾ ਕਿ ਜਾਰਜ ਚਹਿਲ ਵਿਰੁੱਧ ਚੱਲ ਰਹੀ ਜਾਂਚ ਬਾਰੇ ਜਾਣਕਾਰੀ ਹੈ ਅਤੇ ਸਮਾਂ ਆਉਣ ‘ਤੇ ਜ਼ਰੂਰੀ ਕਦਮ ਚੁੱਕੇ ਜਾਣਗੇ।

Share this Article
Leave a comment